ਗਾਇਕਾ ਜਸਵਿੰਦਰ ਬਰਾੜ ਨੇ 'ਛੱਲਾ' ਗੀਤ ਦੇ ਖੋਲੇ ਭੇਦ, ਵੀਡਿਓ 'ਚ ਦੇਖੋ ਕੀ ਹੈ ਗੁਰਦਾਸ ਮਾਨ ਦੇ 'ਛੱਲਾ' ਗਾਣੇ ਦੇ ਹਿੱਟ ਹੋਣ ਦਾ ਅਸਲ ਸੱਚ

By  Rupinder Kaler March 16th 2019 01:31 PM

ਛੱਲਾ' ਨਾਂ ਆਉਂਦੇ ਹੀ ਗੁਰਦਾਸ ਮਾਨ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ਕਿਉਂਕਿ ਇਹ ਉਹ ਗਾਣਾ ਹੈ ਜਿਸ ਨੂੰ ਗੁਰਦਾਸ ਮਾਨ ਨੇ ਆਪਣੀ ਅਵਾਜ਼ ਨਾਲ ਪੂਰੀ ਦੁਨੀਆਂ ਤੇ ਪਹੁੰਚਾਇਆ ਸੀ । ਇਹ ਗਾਣਾ ਗੁਰਦਾਸ ਮਾਨ ਦੀ ਖੁਦ ਦੀ ਪਹਿਚਾਣ ਬਣ ਗਿਆ ਹੈ । ਗੁਰਦਾਸ ਮਾਨ ਤੋਂ ਇਲਾਵਾ ਇਸ ਗਾਣੇ ਨੂੰ ਹੋਰ ਵੀ ਕਈ ਗਾਇਕਾਂ ਨੇ ਗਾਇਆ ਹੈ । ਦਰਅਸਲ ਇਸ ਗਾਣੇ ਪਿੱਛੇ ਇੱਕ ਲੋਕ ਗਾਥਾ ਛੁਪੀ ਹੋਈ ਹੈ । ਜਿਸ ਤੋਂ ਕੁਝ ਲੋਕ ਜਾਣੂ ਹਨ ਪਰ ਬਹੁਤ ਸਾਰੇ ਲੋਕ ਅਨਜਾਣ ਹਨ ।

https://www.youtube.com/watch?v=UNW1QqSp6PE

ਜੋ ਲੋਕ ਅਨਜਾਣ ਹਨ ਉਹਨਾਂ ਲੋਕਾਂ ਨੂੰ ਗਾਇਕਾ ਜਸਵਿੰਦਰ ਬਰਾੜ ਨੇ ਆਪਣੀ ਵੀਡਿਓ ਵਿੱਚ ਇਸ ਤਰ੍ਹਾਂ ਜਾਣੂ ਕਰਵਾਇਆ ਹੈ । ਉਹਨਾਂ ਨੇ ਇਹ ਲੋਕ ਗਾਥਾ ਸੁਣਾਉਂਦੇ ਹੋਏ ਕਿਹਾ ਹੈ ਕਿ "ਇਹ ਲੋਕ ਕਹਾਣੀ ਇਕ ਪਿਓ-ਪੁੱਤਰ ਦੇ ਪਿਆਰ ਦੀ ਦਾਸਤਾਨ ਹੈ। ਜਸਵਿੰਦਰ ਬਰਾੜ ਮੁਤਾਬਿਕ ਹਰੀਕੇ ਪੱਤਣ ਦਾ ਰਹਿਣ ਵਾਲਾ ਇਕ ਜੱਲਾ ਮਲਾਹ ਸੀ, ਜਿਸ ਨੂੰ ਰੱਬ ਨੇ ਇਕ ਪੁੱਤਰ ਦੀ ਦਾਤ ਨਾਲ ਨਿਵਾਜਿਆ। ਜੱਲੇ ਮਲਾਹ ਨੇ ਉਸ ਦਾ ਨਾਂ ਛੱਲਾ ਰੱਖਿਆ ਸੀ, ਬਹੁਤ ਹੀ ਪਿਆਰ ਨਾਲ ਉਸ ਦੀ ਪਰਵਰਿਸ਼ ਕੀਤੀ। ਜੱਲੇ ਮਲਾਹ ਦਾ ਛੱਲਾ ਜਦ ਨਿੱਕਾ ਜਿਹਾ ਹੀ ਸੀ ਤਾਂ ਉਸ ਦੀ ਮਾਂ ਇਸ ਜਹਾਨ ਤੋਂ ਰੁਖ਼ਸਤ ਹੋ ਗਈ।

https://www.youtube.com/watch?v=HhndD7g98H4

ਜੱਲਾ ਮਲਾਹ ਇਸ ਨੂੰ ਆਪਣੇ ਨਾਲ ਕੰਮ 'ਤੇ ਲੈ ਜਾਂਦਾ ਸੀ। ਇਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ 'ਤੇ ਗਿਆ ਤਾਂ ਮਲਾਹ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ਨੇ ਸਵਾਰੀਆਂ ਨੂੰ ਬੇੜੀ 'ਚ ਬਿਠਾ ਕੇ ਦੂਸਰੇ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਸਵਾਰੀਆਂ ਕਹਿਣ ਲੱਗੀਆਂ ਕਿ ਤੂੰ ਆਪਣੇ ਪੁੱਤ ਨੂੰ ਕਹਿ ਕਿ ਉਹ ਸਾਨੂੰ ਦੂਸਰੇ ਪਾਸੇ ਛੱਡ ਕੇ ਆਵੇ। ਸਾਰਿਆਂ ਦੇ ਜ਼ੋਰ ਪਾਉਣ 'ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਠੇਲ੍ਹਣ ਲਈ ਕਿਹਾ। ਸਾਰੇ ਬੇੜੀ 'ਚ ਸਵਾਰ ਹੋ ਕੇ ਦਰਿਆ 'ਚ ਠਿੱਲ੍ਹ ਪਏ। ਛੱਲਾ ਚਲਾ ਤਾਂ ਗਿਆ ਪਰ ਵਾਪਿਸ ਨਹੀਂ ਮੁੜਿਆ।

https://www.youtube.com/watch?v=RllfpE6bCwI&feature=youtu.be

ਸਤਲੁਜ ਅਤੇ ਬਿਆਸ 'ਚ ਪਾਣੀ ਬਹੁਤ ਚੜ੍ਹ ਗਿਆ ਅਤੇ ਸਾਰਿਆਂ ਨੂੰ ਰੋੜ੍ਹ ਕੇ ਆਪਣੇ ਨਾਲ ਲੈ ਗਿਆ। ਜੱਲੇ ਮਲਾਹ ਨੂੰ ਉਡੀਕਦੇ-ਉਡੀਕਦੇ ਸ਼ਾਮ ਹੋ ਗਈ। ਪਿੰਡ ਵਾਲੇ ਵੀ ਅੱਗੇ ਜਾ ਕੇ ਛੱਲੇ ਨੂੰ ਲੱਭਣ ਗਏ। ਕਈ ਦਿਨਾਂ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ। ਪੁੱਤਰ ਵਿਯੋਗ 'ਚ ਜੱਲਾ ਮਲਾਹ ਪਾਗਲ ਹੋ ਗਿਆ। ਪੁੱਤਰ ਦੇ ਵਿਯੋਗ ਵਿੱਚ ਇਹ ਗਾਣਾ ਗਾਉਣ ਲੱਗਾ  'ਛੱਲਾ ਮੁੜ ਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਦੇਸ ਪਰਾਇਆ....।' ਆਪਣੀ ਜ਼ਿੰਦਗੀ ਦੇ ਕੁਝ ਸਾਲ ਗੁਜਰਾਤ 'ਚ ਬਿਤਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅੱਜ ਵੀ ਪਾਕਿਸਤਾਨੀ ਗੁਜਰਾਤ 'ਚ ਉਸ ਦੀ ਸਮਾਧੀ ਬਣੀ ਹੋਈ ਹੈ।

Related Post