ਬੱਬੂ ਮਾਨ ਦਾ ਵੱਖਰਾ ਅੰਦਾਜ਼, 'ਹਾਲੀਵੁੱਡ' ਦੀ ਮੁਟਿਆਰ ਦੀਆਂ ਬਾਤਾਂ ਪਾਉਂਦਾ ਨਜ਼ਰ ਆਇਆ ਗਾਇਕ

By  Shaminder March 14th 2020 12:44 PM

ਬੱਬੂ ਮਾਨ ਦਾ ਇਸ ਵਾਰ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਜੀ ਹਾਂ ਇਸ ਵਾਰ ਉਹ ਆਪਣੇ ਨਵੇਂ ਗੀਤ 'ਹੌਲੀਵੁੱਡ' ਦੀ ਇੱਕ ਮੁਟਿਆਰ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ 'ਚ ਉਨ੍ਹਾਂ ਨੇ ਇਸ ਮੁਟਿਆਰ ਦੀਆਂ ਖੂਬੀਆਂ ਦੀ ਗੱਲ ਕੀਤੀ ਹੈ ਕਿ ਇਹ ਮੁਟਿਆਰ ਹੌਲੀਵੁੱਡ 'ਚ ਰਹਿੰਦੀ ਹੈ ਅਤੇ ਉਸ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ ਹੈ ।ਗੀਤ ਦੇ ਬੋਲ ਅਤੇ ਮਿਊਜ਼ਿਕ ਉਨ੍ਹਾਂ ਨੇ ਖੁਦ ਦਿੱਤਾ ਹੈ ਅਤੇ ਸੰਗੀਤਬੱਧ ਵੀ ਬੱਬੂ ਮਾਨ ਨੇ ਖੁਦ ਹੀ ਕੀਤਾ ਹੈ ।ਸਵੈਗ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਬੱਬੂ ਮਾਨ ਦੇ ਨਵੇਂ ਗੀਤ ‘ਘੁੰਮ-ਘੁੰਮ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਬੱਬੂ ਮਾਨ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ । ਜਿਸ 'ਚ 'ਕਲਿੱਕਾਂ','ਸਪੇਰਾ', 'ਛਰਾਟਾ' ਸਣੇ ਕਈ ਗੀਤ ਸ਼ਾਮਿਲ ਹਨ । ਬੱਬੂ ਮਾਨ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

https://www.instagram.com/p/B9q_ijTHhTO/

ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਸੰਦ ਆਉਂਦਾ ਹੈ । ਬੱਬੂ ਮਾਨ  ਗਾਇਕੀ ਦੇ ਖੇਤਰ 'ਚ ਲੰਮੇ ਸਮੇਂ ਤੋਂ ਸਰਗਰਮ ਹਨ । ਉਨ੍ਹਾਂ ਦੀ ਕੱਟੜ ਫੈਨ ਫਾਲੋਵਿੰਗ ਹੈ ਅਤੇ ਸੋਸ਼ਲ ਮੀਡੀਆ 'ਤੇ ਬੱਬੂ ਮਾਨ ਦੇ ਜ਼ਿਆਦਾਤਰ ਫੈਨਸ ਵੱਲੋਂ ਹੀ ਉਨ੍ਹਾਂ ਦੇ ਗੀਤ ਅਤੇ ਵੀਡੀਓਜ਼ ਅਕਸਰ ਸ਼ੇਅਰ ਕੀਤੇ ਜਾਂਦੇ ਹਨ ।

 

Related Post