ਤੁਹਾਡੇ ਦੰਦ ’ਚ ਦਰਦ ਹੁੰਦਾ ਹੈ ਤਾਂ ਅਪਣਾਓ ਇਹ ਨੁਕਸਾ, ਇੱਕ ਮਿੰਟ ’ਚ ਦਰਦ ਹੋਵੇਗਾ ਦੂਰ

By  Rupinder Kaler October 5th 2020 05:21 PM -- Updated: October 5th 2020 05:22 PM

ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਇਹ ਦਰਦ ਚੰਗੇ- ਚੰਗੇ ਪਹਿਲਵਾਨਾਂ ਨੂੰ ਵੀ ਢੇਰੀ ਕਰ ਦਿੰਦਾ ਹੈ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਅਜਿਹੇ ਨੁਕਸੇ ਦੱਸਾਂਗੇ ਜਿਨ੍ਹਾਂ ਨਾਲ ਦੰਦ ਦਾ ਦਰਦ ਇੱਕ ਮਿੰਟ ਵਿੱਚ ਗਾਇਬ ਹੋ ਜਾਵੇਗਾ ।

pain

ਹੋਰ ਪੜ੍ਹੋ :

ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਲਈ ਇਸ ਕੁੜੀ ਨੂੰ ਪਿਆਰ ’ਚ ਦਿੱਤਾ ਧੋਖਾ

ਖੁਦ ਨੂੰ ਸਿੰਗਲ ਦੱਸਣ ਵਾਲੀ ਸਾਰਾ ਗੁਰਪਾਲ ਦਾ ਫੜਿਆ ਗਿਆ ਝੂਠ, ਪਤੀ ਨੇ ਵਿਆਹ ਦਾ ਸਰਟੀਫ਼ਿਕੇਟ ਦਿਖਾ ਕੇ ਸਾਰਾ ਨੂੰ ਦੱਸਿਆ ਝੂਠੀ

ਹਿੰਗ ਨੂੰ ਥੋੜ੍ਹਾ ਗਰਮ ਕਰ ਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖਣ ਨਾਲ ਦੰਦ ਅਤੇ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ।

ਪੀਹ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਵਾਂਗ ਮਲੋ। ਇਸ ਨਾਲ ਦੰਦਾਂ ਵਿਚ ਲੱਗੇ ਕੀੜੇ ਮਰ ਜਾਂਦੇ ਹਨ।

ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਉਂ ਕੇ ਰੱਖਣ ਨਾਲ ਦੰਦ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਬੱਚੇ ਨੂੰ ਆਰਾਮ ਮਿਲਦਾ ਹੈ।

 

ਦਾਲ ਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਉਂ ਲਵੋ। ਫਿਰ ਇਸ ਨੂੰ ਬੱਚੇ ਦੇ ਦੰਦ ਉਤੇ, ਜਿਥੇ ਦਰਦ ਹੋ ਰਿਹਾ ਹੈ ਉਥੇ ਰੱਖ ਕੇ ਦੱਬ ਦਿਉ। ਇਸ ਨਾਲ ਦੰਦ ਦੇ ਕੀੜੇ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਹੀ ਦਰਦ ਵਿਚ ਵੀ ਰਾਹਤ ਮਿਲ ਜਾਂਦੀ ਹੈ।

ਫਟਕੜੀ ਨੂੰ ਗਰਮ ਪਾਣੀ ਵਿਚ ਘੋਲ ਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਵਾਉ। ਇਸ ਨਾਲ ਦੰਦਾਂ ਦੇ ਕੀੜੇ ਅਤੇ ਬਦਬੂ ਦੋਵੇਂ ਖ਼ਤਮ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਬੱਚਿਆਂ ਦੇ ਕੀੜੇ ਵਾਲੇ ਦੰਦ ਜਾਂ ਸੜੇ ਹੋਏ ਦੰਦਾਂ ਵਿਚ ਬੋਹੜ ਦਾ ਦੁੱਧ ਲਾਉ। ਇਸ ਨਾਲ ਕੀੜੇ ਅਤੇ ਦਰਦ ਦੋਹਾਂ ਤੋਂ ਬੱਚੇ ਨੂੰ ਰਾਹਤ ਮਿਲੇਗੀ।

Related Post