ਜੇਕਰ ਤੁਸੀਂ ਮੁਹਾਸਿਆਂ ਤੇ ਚਿਹਰੇ ਦੇ ਦਾਗ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

By  Pushp Raj January 7th 2022 06:41 PM -- Updated: January 7th 2022 06:48 PM

ਅੱਜ-ਕੱਲ੍ਹ ਲੋਕਾਂ ਨੂੰ ਮੁਹਾਸੇ ਦੀ ਸਮੱਸਿਆ ਹੋਣਾ ਆਮ ਹੁੰਦਾ ਜਾ ਰਿਹਾ ਹੈ। ਮੁੰਡੇ ਹੋਣ ਜਾਂ ਕੁੜੀਆਂ , ਸਾਰੇ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਮੁਹਾਸੇ ਸਾਡੇ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਹਨ। ਜੇਕਰ ਤੁਸੀਂ ਮੁਹਾਸਿਆਂ ਤੇ ਚਿਹਰੇ 'ਤੇ ਦਾਗ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਇਹ ਤੁਹਾਨੂੰ ਮੁਹਾਸਿਆਂ ਦੀ ਸਮੱਸਿਆ ਘੱਟ ਕਰਨ ਵਿੱਚ ਮਦਦ

ਕਿਉਂ ਹੁੰਦੇ ਨੇ ਮੁਹਾਸੇ

ਜਿਨ੍ਹਾਂ ਲੋਕਾਂ ਦੀ ਚਮੜੀ ਤੇਲਯੁਕਤ ਹੁੰਦੀ ਹੈ, ਉਨ੍ਹਾਂ ਲੋਕਾਂ ਨੂੰ ਮੁਹਾਸਿਆਂ ਦੀ ਸਮੱਸਿਆ ਸਭ ਤੋਂ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ, ਧੂੜ-ਮਿੱਟੀ ਤੇ ਤਲੀਆਂ ਚੀਜ਼ਾਂ ਆਦਿ ਦੇ ਵੱਧ ਸੇਵਨ ਨਾਲ ਵੀ ਮੁਹਾਸੇ ਹੋਣ ਦਾ ਖ਼ਤਰਾ ਰਹਿੰਦਾ ਹੈ।

ਲੋਕ ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿੱਚ ਉਪਲਬਧ ਕਰੀਮਾਂ ਦੀ ਵਰਤੋਂ ਵੀ ਕਰਦੇ ਹਨ, ਪਰ ਕਰੀਮ ਵਿੱਚ ਮੌਜੂਦ ਰਸਾਇਣ ਕਈ ਵਾਰ ਤੁਹਾਡੇ ਚਿਹਰੇ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ 'ਚ, ਤੁਸੀਂ ਘਰ ਵਿੱਚ ਮੌਜੂਦ ਚੀਜ਼ਾਂ ਦਾ ਸੇਵਨ ਕਰਕੇ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਹਲਦੀ

ਹਲਦੀ ਵਿੱਚ ਕਈ ਤਰ੍ਹਾਂ ਦੇ ਐਂਟੀਅਕਸਾਈਡ ਪਾਏ ਜਾਂਦੇ ਹਨ। ਇਸ ਵਿੱਚ ਕਿਸੇ ਤਰ੍ਹਾਂ ਦੇ ਰੋਗ ਤੇ ਦਰਦ ਨੂੰ ਖ਼ਤਮ ਕਰਨ ਵਾਲੇ ਖ਼ਾਸ ਤੱਤ ਮੌਜੂਦ ਹੁੰਦੇ ਹਨ। ਹਲਦੀ ਨਾਂ ਮਹਿਜ਼ ਖਾਣੇ ਦਾ ਸੁਆਦ ਵਧਾਉਂਦੀ ਹੈ ਬਲਕਿ ਸਾਡੇ ਸਰੀਰ 'ਚ ਮੌਜੂਦ ਗੰਦਗੀ ਨੂੰ ਅੰਦਰੂਨੀ ਤੌਰ 'ਤੇ ਸਾਫ ਕਰਨ ਦਾ ਵੀ ਕੰਮ ਕਰਦੀ ਹੈ। ਹਲਦੀ ਨੂੰ ਸ਼ਹਿਦ ਜਾਂ ਨਿੰਬੂ ਦੇ ਰਸ ਨਾਲ ਫੇਸਪੈਕ ਲਗਾਉਣ ਨਾਲ ਤੁਹਾਡੇ ਚਿਹਰੇ ਤੋਂ ਦਾਗ ਧੱਬੇ ਤੇ ਮੁਹਾਸੇ ਖ਼ਤਮ ਹੋ ਜਾਣਗੇ।

aloe vera

ਐਲੋਵੇਰਾ ਜੈਲ

ਜੇਕਰ ਤੁਹਾਡੇ ਚਿਹਰੇ ਤੇ ਮੁਹਾਸੇ ਦੇ ਦਾਗ ਧੱਬੇ ਹੈ ਤਾਂ ਤੁਹਾਨੂੰ ਚਿਹਰੇ ਤੇ ਐਲੋਵੇਰਾ ਜੈਲ ਲਗਾਉਣਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਪੋਲੀਸੈਕਰਾਈਡ ਅਤੇ ਜਿਬਰੇਲੈਂਸ ਹੁੰਦਾ ਹੈ । ਜੋ ਦਾਗ ਧੱਬਿਆਂ ਨੂੰ ਅਸਾਨੀ ਨਾਲ ਮਿਟਾ ਦਿੰਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਐਲੋਵੀਰਾ ਜੈਲ ਚਿਹਰੇ ਤੇ ਲਗਾ ਕੇ ਰੱਖੋ ਅਤੇ ਸਵੇਰ ਸਮੇਂ ਚਿਹਰਾ ਸਾਫ ਪਾਣੀ ਨਾਲ ਧੋ ਲਵੋ।

COCONUT OIL

ਨਾਰੀਅਲ ਦਾ ਤੇਲ

ਨਾਰੀਅਲ ਦਾ ਤੇਲ ਪੂਰੇ ਚਿਹਰੇ ਤੇ ਲਗਾ ਕੇ ਹਲਕੀ ਮਸਾਜ ਕਰੋ । ਇਸ ਨਾਲ ਚਿਹਰੇ ਤੇ ਮੌਜੂਦ ਸਾਰੇ ਦਾਗ ਧੱਬੇ ਠੀਕ ਹੋ ਜਾਣਗੇ । ਤੁਸੀਂ ਚਾਹੋ ਤਾਂ ਰਾਤ ਭਰ ਇਸ ਨੂੰ ਚਿਹਰੇ ਤੇ ਲਗਾ ਕੇ ਰੱਖ ਸਕਦੇ ਹੋ । ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਚਿਹਰੇ ਦੇ ਦਾਗ ਧੱਬੇ ਗਾਇਬ ਹੋ ਜਾਂਦੇ ਹਨ।

apple cider vinegar

ਹੋਰ ਪੜ੍ਹੋ : ਗੰਨੇ ਦੇ ਰਸ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

ਐਪਲ ਸਾਈਡਰ ਵਿਨੇਗਰ

ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਮੁਹਾਸੇ ਹੈ ਤਾਂ ਐਪਲ ਸਾਈਡਰ ਵਿਨੇਗਰ ਦੇ ਇਸਤੇਮਾਲ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਕਿਉਂਕਿ ਇਸ ਵਿੱਚ ਐਂਟੀ ਮਾਈਕ੍ਰੋਬੀਅਲ ਗੁਣ ਹੁੰਦਾ ਹੈ ਜੋ ਚਿਹਰੇ ਤੇ ਮੌਜੂਦ ਮੁਹਾਸੇ ਦੀ ਸੋਜ ਨੂੰ ਘੱਟ ਕਰਦਾ ਹੈ। ਚਮੜੀ ਤੇ ਇਕੱਲਾ ਐਪਲ ਸਾਈਡਰ ਵਿਨੇਗਰ ਕਦੀ ਨਾ ਲਗਾਓ ਇਹ ਚਮੜੀ ਨੂੰ ਜ਼ਿਆਦਾ ਰੁੱਖ ਕਰ ਦਿੰਦਾ ਹੈ। ਜਿਨ੍ਹਾਂ ਲੋਕਾਂ ਸਕਿਨ ਜ਼ਿਆਦਾ ਸੈਂਸਟਿਵ ਹੈ, ਉਨ੍ਹਾਂ ਨੂੰ ਸਕਿਨ ਸਪੈਸ਼ਲਿਸਟ ਦੀ ਸਲਾਹ ਤੋਂ ਬਾਅਦ ਹੀ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਚਮਚ ਐਪਲ ਸਾਈਡਰ ਵਿਨੇਗਰ ਨੂੰ ਦੋ ਦੋ ਚਮਚ ਸ਼ਹਿਦ ਤੇ ਇੱਕ ਚਮਚ ਪਾਣੀ ਨਾਲ ਮਿਲਾ ਕੇ ਫੇਸ ਪੈਕ ਵਾਂਗ ਚਿਹਰੇ 'ਤੇ ਲਾਓ। 10-15 ਮਿੰਟ ਬਾਅਦ ਚਿਹਰਾ ਸਾਫ ਪਾਣੀ ਨਾਲ ਧੋ ਲਓ ।ਇਸ ਨਾਲ ਤੁਹਾਨੂੰ ਮੁਹਾਸਿਆਂ ਦੀ ਜਲਨ ਤੋਂ ਆਰਾਮ ਮਿਲੇਗਾ।

Related Post