ਯੋ ਯੋ ਹਨੀ ਸਿੰਘ ਕੁਝ ਹੀ ਦਿਨਾਂ 'ਚ ਫੈਨਜ਼ ਨੂੰ ਦੇਣ ਜਾ ਰਹੇ ਨੇ ਇਹ ਵੱਡਾ ਤੋਹਫ਼ਾ

By  Aaseen Khan June 4th 2019 11:06 AM -- Updated: June 4th 2019 11:08 AM

ਯੋ ਯੋ ਹਨੀ ਸਿੰਘ ਕੁਝ ਹੀ ਦਿਨਾਂ 'ਚ ਫੈਨਜ਼ ਨੂੰ ਦੇਣ ਜਾ ਰਹੇ ਨੇ ਇਹ ਵੱਡਾ ਤੋਹਫ਼ਾ : ਪੰਜਾਬੀ ਗਾਣਿਆਂ ਦੇ ਮਿਊਜ਼ਿਕ ਤੋਂ ਸ਼ੁਰੂਆਤ ਕਰਕੇ ਅੱਜ ਬਾਲੀਵੁੱਡ 'ਚ ਵੀ ਵੱਡਾ ਨਾਮ ਬਣ ਚੁੱਕੇ ਯੋ ਯੋ ਹਨੀ ਸਿੰਘ ਜਲਦ ਆਪਣੇ ਪ੍ਰਸ਼ੰਸਕਾਂ ਲਈ ਇੱਕ ਹੋਰ ਤੋਹਫ਼ਾ ਲੈ ਕੇ ਆ ਰਹੇ ਹਨ। ਜੀ ਹਾਂ ਪਿਛਲੇ ਸਾਲ ਦਸੰਬਰ 'ਚ ਮੱਖਣਾ ਗਾਣੇ ਨਾਲ ਲੱਗਭਗ 3 ਸਾਲ ਬਾਅਦ ਸੰਗੀਤ ਦੀ ਦੁਨੀਆਂ 'ਚ ਵਾਪਸੀ ਕਰਨ ਵਾਲੇ ਹਨੀ ਸਿੰਘ ਨੇ ਧਮਾਕੇਦਾਰ ਵਾਪਸੀ ਕੀਤੀ ਹੈ।ਹੁਣ ਇੱਕ ਵਾਰ ਫ਼ਿਰ ਹਨੀ ਸਿੰਘ ਆਪਣਾ ਨਵਾਂ ਗੀਤ ਸ਼ੂਟ ਕਰਨ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ।

 

View this post on Instagram

 

Guess my new song ! Its a remake, shooting this month!! #yoyohoneysingh #yoyo

A post shared by Yo Yo Honey Singh (@yyhsofficial) on Jun 2, 2019 at 9:38am PDT

ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ 'ਚ ਪੂਰਾ ਭੰਗੜਾ ਅਤੇ ਹਿੱਪ ਹਾਪ ਹੋਣ ਵਾਲਾ ਹੈ ਅਤੇ ਨਾਲ ਇਹ ਵੀ ਦੱਸਿਆ ਹੈ ਕਿ ਇਸ ਵਾਰ ਉਹ ਕਿਸੇ ਗੀਤ ਦਾ ਰੀਮੇਕ ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਹੁਣ ਹਨੀ ਸਿੰਘ ਆਖਿਰ ਕਿਸ ਗੀਤ ਨੂੰ ਆਪਣੇ ਰੈਪ ਅਤੇ ਮਿਊਜ਼ਿਕ ਦਾ ਤੜਕਾ ਲਗਾਉਂਦੇ ਹਨ। ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਹਨੀ ਸਿੰਘ ਕਿਹੋ ਜਿਹਾ ਸਰਪ੍ਰਾਈਜ਼ ਆਪਣੇ ਫੈਨਜ਼ ਨੂੰ ਦੇਣਗੇ।ਫਿਲਹਾਲ ਉਹਨਾਂ ਨੇ ਇਹ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ।

Related Post