ਤਸਵੀਰ ’ਚ ਦਿਖਾਈ ਦੇਣ ਵਾਲੇ ਬੱਚਿਆਂ ਵਿੱਚੋਂ ਇੱਕ ਬੱਚਾ ਹੈ ਅੱਜ ਦਾ ਮਸ਼ਹੂਰ ਰੈਪਰ, ਪਛਾਣੋਂ ਭਲਾ ਕੌਣ

By  Rupinder Kaler September 17th 2019 04:53 PM

ਗਾਇਕ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ ਨੇ ਆਪਣੇ ਚਾਚੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਹਨੀ ਸਿੰਘ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਹਨੀ ਸਿੰਘ ਨੇ ਲਿਖਿਆ ‘Happy Birthday to my loving Chachu , Pappu singhaaa aswll ! My old skool pic with him’ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰ ਹਨੀ ਸਿੰਘ ਦੇ ਸਕੂਲ ਦੇ ਦਿਨਾਂ ਦੀ ਹੈ ।

https://www.instagram.com/p/B2glHV_hkDh/

ਇਸ ਵਿੱਚ ਹਨੀ ਸਿੰਘ ਦੇ ਚਾਚਾ ਜੀ ਤੇ ਉਹਨਾਂ ਦੇ ਪਰਿਵਾਰ ਦੇ ਕੁਝ ਬੱਚੇ ਦਿਖਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਨੇ ਆਪਣੇ ਮਾਂ ਤੇ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ । ਇਹ ਦੋਵੇਂ ਤਸਵੀਰਾਂ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ।

https://www.instagram.com/p/B2CIiaZBPJH/

ਉਹਨਾਂ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਹਨੀਂ ਸਿੰਘ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਦਾ ਗਾਣਾ ਗੁੜ ਨਾਲੋਂ ਇਸ਼ਕ ਮਿੱਠਾ ਆਇਆ ਹੈ । ਜਿਸ ਦੇ 50 ਮਿਲੀਅਨ ਤੋਂ ਵੱਧ ਵੀਵਰਜ਼ ਹੋ ਗਏ ਹਨ ।

https://www.instagram.com/p/B2MemLHh3D6/

Related Post