ਲਾਕਡਾਊਨ ਦੌਰਾਨ ਹਨੀ ਸਿੰਘ ਨੇ ਕੀਤੀ ਖੂਬ ਮਿਹਨਤ, ਤਸਵੀਰਾਂ ਸਾਂਝੀਆਂ ਕਰਕੇ ਕੀਤਾ ਖੁਲਾਸਾ
Rupinder Kaler
July 2nd 2020 06:23 PM
ਮਸ਼ਹੂਰ ਰੈਪਰ ਹਨੀ ਸਿੰਘ ਏਨੀਂ ਦਿਨੀਂ ਆਪਣੀ ਬਾਡੀ ਤੇ ਖੂਬ ਮਿਹਨਤ ਕਰ ਰਹੇ ਹਨ । ਉਹ ਅੱਜ ਕੱਲ੍ਹ ਜਿੰਮ ਵਿੱਚ ਖੂਬ ਮਿਹਨਤ ਕਰ ਰਹੇ ਹਨ । ਹਨੀ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਹੜੀਆਂ ਕਿ ਜੰਮ ਕੇ ਵਾਇਰਲ ਹੋ ਰਹੀਆਂ ਹਨ । ਇਹਨਾਂ ਫੋਟੋਆਂ ਵਿੱਚ ਹਨੀ ਸਿੰਘ ਜਿੰਮ ਵਿੱਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ । ਕਈ ਤਸਵੀਰਾਂ ਵਿੱਚ ਹਨੀ ਸਿੰਘ ਸ਼ਰਟਲੈਸ ਹੋ ਕੇ ਆਪਣੀ ਮਸਲ ਵਾਲੀ ਬਾਡੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।