ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚੱਲ ਰਿਹਾ ਹੈ ਇਹ ਸਰਦਾਰ, ਇਹ ਕੰਮ ਕਰਕੇ ਮਨੁੱਖਤਾ ਦੀ ਕਰ ਰਿਹਾ ਹੈ ਸੇਵਾ, ਜਾਣਕੇ ਤੁਹਾਨੂੰ ਵੀ ਹੋਵੇਗਾ ਸਰਦਾਰਾਂ ’ਤੇ ਮਾਣ

By  Rupinder Kaler April 8th 2020 12:47 PM -- Updated: April 8th 2020 12:48 PM

ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਦਿਖਾਈ ਦੇ ਰਿਹਾ ਹੈ । ਰਾਜ ਸਰਕਾਰਾਂ ਤੋਂ ਇਲਾਵਾ ਕਂੇਦਰ ਸਰਕਾਰ ਵੀ ਇਸ ਮਹਾਂਮਾਰੀ ਦੇ ਖਿਲਾਫ ਲੜਾਈ ਲੜ ਰਹੀ ਹੈ । ਇਸ ਲੜਾਈ ਵਿੱਚ ਡਾਕਟਰਾਂ, ਸਫਾਈ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਇਸ ਲੜਾਈ ਵਿੱਚ ਸ਼ਾਮਿਲ ਹਨ । ਪਰ ਆਮ ਲੋਕ ਇਸ ਲੜਾਈ ਵਿੱਚ ਅੱਗੇ ਆਉਣ ਲੱਗੇ ਹਨ ।

ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ਼ ਵਿੱਚ ਲੱਗੇ ਡਾਕਟਰ ਹੁਣ ਆਪਣੇ ਘਰਾਂ ਵਿੱਚ ਜਾਣ ਤੋਂ ਵੀ ਪਰਹੇਜ਼ ਕਰਨ ਲੱਗੇ ਹਨ । ਇਸ ਤਰ੍ਹਾਂ ਦੇ ਹਲਾਤਾਂ ਵਿੱਚ ਨਾਗਪੁਰ ਦੇ ਇੱਕ ਸਰਦਾਰ ਨੇ ਆਪਣੇ ਹੋਟਲ ਦੇ 125 ਕਮਰੇ ਉਹਨਾਂ ਡਾਕਟਰਾਂ ਤੇ ਮੈਡੀਕਲ ਸਟਾਫ ਲਈ ਖੋਲ ਦਿੱਤੇ ਹਨ ਜਿਹੜੇ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ । ਇਸ ਹੋਟਲ ਵਿੱਚ ਜਸਬੀਰ ਸਿੰਘ ਅਰੋੜਾ ਨੇ ਡਾਕਟਰਾਂ ਦੇ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਹੈ ।

ਹੋਟਲ ਦੇ ਮਾਲਕ ਜਸਬੀਰ ਸਿੰਘ ਅਰੋੜਾ ਨੇ ਦੱਸਿਆ ਕਿ ਉਹਨਾਂ ਨੇ ਡਾਕਟਰਾਂ ਦੇ ਆਉਣ ਜਾਣ ਲਈ ਗੱਡੀ ਦੀ ਵਿਵਸਥਾ ਵੀ ਕੀਤੀ ਹੈ ਤਾਂ ਜੋ ਇਹਨਾਂ ਡਾਕਟਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ । ਭਾਰਤ ਵਿੱਚ ਕੋਰੋਨਾ ਦੇ ਹੁਣ ਤੱਕ 693 ਨਵੇਂ ਕੇਸ ਸਾਹਮਣੇ ਆ ਗਏ ਹਨ ।

https://twitter.com/ANI/status/1247102495140089858

Related Post