ਧਰਮਿੰਦਰ ਤੇ ਅਮਿਤਾਬ ਬੱਚਨ ਵਰਗੇ ਵੱਡੇ ਅਦਾਕਾਰਾਂ ਨੂੰ ਝਿੜਕਾਂ ਦੇ ਦਿੰਦਾ ਸੀ ਇਹ ਬੰਦਾ, ਜਾਣੋਂ ਦਿਲਚਸਪ ਕਿੱਸਾ

By  Rupinder Kaler October 1st 2019 11:44 AM

ਚੁਪਕੇ ਚੁਪਕੇ, ਅਨੁਪਮਾ, ਆਨੰਦ, ਅਭਿਮਾਨ, ਗੋਲਮਾਲ ਅਤੇ ਨਮਕ ਹਰਾਮ ਵਰਗੀਆਂ ਯਾਦਗਾਰ ਫ਼ਿਲਮਾਂ ਦੇਣ ਵਾਲੇ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਦੀ ਪਹਿਚਾਣ ਇੱਕ ਤੇਜ਼ ਤਰਾਰ ਨਿਰਦੇਸ਼ਕ ਦੇ ਤੌਰ ਤੇ ਹੁੰਦੀ ਸੀ । ਉਹ ਕਿਸੇ ਵੀ ਸੀਨ ਨੂੰ ਫ਼ਿਲਮਾਉਣ ਤੋਂ ਪਹਿਲਾਂ ਅਦਾਕਾਰ ਨੂੰ ਇਹ ਨਹੀਂ ਸਨ ਦੱਸਦੇ ਕਿ ਅਗਲਾ ਸੀਨ ਕੀ ਹੈ । ਅਦਾਕਾਰ ਨੂੰ ਉਸ ਦੀ ਡਰੈੱਸ ਫੜਾ ਦਿੱਤੀ ਜਾਂਦੀ ਸੀ ਤੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਂਦੀ ਸੀ ।

ਇਸ ਆਰਟੀਕਲ ਵਿੱਚ ਉਹਨਾਂ ਬਾਰੇ ਇੱਕ ਦਿਲਚਸਪ ਕਿੱਸਾ ਦੱਸਾਂਗੇ । ਫ਼ਿਲਮ ਚੁਪਕੇ ਚੁਪਕੇ ਦੇ ਸੈੱਟ ਤੇ ਅਮਿਤਾਬ ਬੱਚਨ ਤੇ ਧਰਮਿੰਦਰ ਨੂੰ ਰਿਸ਼ੀਕੇਸ ਦੀ ਆਦਤ ਦਾ ਪਤਾ ਨਹੀਂ ਸੀ ਜਿਸ ਕਰਕੇ ਦੋਹਾਂ ਨੂੰ ਰਿਸ਼ੀਕੇਸ਼ ਤੋਂ ਝਿੜਕਾਂ ਪਈਆਂ ਸਨ । ਦਰਅਸਲ ਇਸ ਫ਼ਿਲਮ ਦਾ ਇੱਕ ਸੀਨ ਫ਼ਿਲਮਾਇਆ ਜਾਣਾ ਸੀ । ਜਿਸ ਵਿੱਚ ਅਸਰਾਨੀ ਸੈਂਟਰਲ ਕਰੈਕਟਰ ਸਨ । ਅਸਰਾਨੀ ਨੂੰ ਸੀਨ ਦੌਰਾਨ ਸੂਟ ਪਹਿਨਣਾ ਸੀ ਤੇ ਧਰਮਿੰਦਰ ਨੂੰ ਡਰਾਈਵਰ ਦੀ ਡਰੈੱਸ ।

ਦੋਹਾਂ ਨੂੰ ਉਹਨਾਂ ਦੀ ਡਰੈੱਸ ਦੇ ਦਿੱਤੀ ਗਈ । ਪਰ ਦੋਵੇਂ ਹੈਰਾਨ ਸਨ ਜਦੋਂ ਰਿਸ਼ੀਕੇਸ਼ ਅਰਾਮ ਨਾਲ ਚੈੱਸ ਖੇਡ ਰਹੇ ਸਨ । ਜਦੋਂ ਧਰਮਿੰਦਰ ਦੀ ਜਗਿਆਸਾ ਸ਼ਾਂਤ ਨਾ ਹੋਈ ਤਾਂ ਧਰਮਿੰਦਰ ਨੇ ਅਸਰਾਨੀ ਨੂੰ ਪੁੱਛ ਹੀ ਲਿਆ ਕਿ ਮੈਂ ਤੁਹਾਡਾ ਡਰਾਈਵਰ ਬਣਿਆ ਹਾਂ । ਧਰਮਿੰਦਰ ਜਦੋਂ ਇਹ ਗੱਲਾਂ ਕਰ ਰਹੇ ਸਨ ਤਾਂ ਰਿਸ਼ੀਕੇਸ਼ ਨੇ ਇਹ ਸਭ ਕੁਝ ਸੁਣ ਲਿਆ । ਉਹਨਾਂ ਨੇ ਧਰਮਿੰਦਰ ਨੂੰ ਆਵਾਜ਼ ਦੇ ਕੇ ਕਿਹਾ ਏ ਧਰਮ ਅਸਰਾਨੀ ਨੂੰ ਕੀ ਪੁੱਛ ਰਿਹਾ ਹੈ ਮੇਰੇ ਤੋਂ ਪੁੱਛ ਜੇ ਕਹਾਣੀ ਦੀ ਤੈਨੂੰ ਏਨੀਂ ਸਮਝ ਹੁੰਦੀ ਤਾਂ ਅੱਜ ਤੂੰ ਹੀਰੋ ਹੁੰਦਾ, ਏਨੀਂ ਗੱਲ ਸੁਣਕੇ ਧਰਮਿੰਦਰ ਚੁੱਪ ਕਰਕੇ ਬੈਠ ਗਏ ।

ਧਰਮਿੰਦਰ ਦੇ ਨਾਲ ਜੋ ਹੋਇਆ ਅਮਿਤਾਬ ਨੂੰ ਇਸ ਬਾਰੇ ਪਤਾ ਨਹੀਂ ਸੀ ਉਸ ਨੇ ਅਸਰਾਨੀ ਤੋਂ ਸੂਟ ਵਾਲਾ ਮਾਜਰਾ ਪੁੱਛ ਲਿਆ । ਇਹ ਸੁਣ ਕੇ ਰਿਸ਼ੀਕੇਸ਼ ਫਿਰ ਝਿੜਕਾਂ ਦੇਣ ਲੱਗੇ । ਉਹਨਾਂ ਨੇ ਕਿਹਾ ਕਿ ਅਸਰਾਨੀ ਤੋਂ ਕੀ ਪੁੱਛਦਾ ਹੈ ਧਰਮਿੰਦਰ ਨੂੰ ਪੁੱਛ । ਜੇ ਤੁਹਾਨੂੰ ਕਹਾਣੀ ਦੀ ਏਨੀਂ ਸਮਝ ਹੁੰਦੀ ਤਾਂ ਤੁਸੀਂ ਫ਼ਿਲਮ ਦੇ ਹੀਰੋ ਨਹੀਂ ਡਾਇਰੈਕਟਰ ਹੁੰਦੇ । ਰਿਸ਼ੀਕੇਸ਼ ਦੀ ਇਹ ਗੱਲ ਸੁਣਕੇ ਅਮਿਤਾਬ ਤੇ ਧਰਮਿੰਦਰ ਦਾ ਮੂੰਹ ਉਤਰ ਗਿਆ । ਬਾਅਦ ਵਿੱਚ ਫ਼ਿਲਮ ਚੁਪਕੇ ਚੁਪਕੇ ਕਲਾਸਿਕ ਹਿੱਟ ਹੋਈ ।

Related Post