ਮੇਟ ਗਾਲਾ 'ਚ ਜਾਣ ਵਾਸਤੇ ਪ੍ਰਿਯੰਕਾ ਸਮੇਤ ਹਰ ਕਲਾਕਾਰ ਨੇ ਖਰਚ ਕੀਤੇ ਏਨੇ ਕਰੋੜ, ਜਾਣੋਂ ਮੇਟ ਗਾਲਾ ਦਾ ਇਤਿਹਾਸ 

By  Rupinder Kaler May 8th 2019 05:12 PM

ਮੇਟ ਗਾਲਾ ਹਰ ਸਾਲ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਫੈਸ਼ਨ ਈਵੇਂਟ ਹੈ । ਹਰ ਸਾਲ ਇੱਥੇ ਦੁਨੀਆਂ ਭਰ ਤੋਂ ਕਲਾਕਾਰ ਇੱਕਠੇ ਹੁੰਦੇ ਹਨ । ਇਸ ਈਵੇਂਟ ਨੂੰ ਇੱਕ ਥੀਮ ਮੁਤਾਬਿਕ ਡਿਜ਼ਾਇਨ ਕੀਤਾ ਜਾਂਦਾ ਹੈ । ਇਸ ਥੀਮ ਨੂੰ ਹਰ ਕਲਾਕਾਰ ਨੂੰ ਫਾਲੋ ਕਰਨਾ ਹੁੰਦਾ ਹੈ ।ਇਸ ਵਾਰ ਵੀ ਈਵੇਂਟ ਦੀ ਥੀਮ ਨੂੰ ਫਾਲੋ ਕਰਦੇ ਹੋਏ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਸਿਤਾਰੇ ਇੱਥੇ ਪਹੁੰਚੇ ਹੋਏ ਸਨ ।

https://www.instagram.com/p/BxJ3xOnnO_-/

ਪਰ ਇਸ ਸਭ ਦੇ ਚਲਦੇ ਜਦੋਂ ਪ੍ਰਿਯੰਕਾ ਚੋਪੜਾ ਸਭ ਦੇ ਸਾਹਮਣੇ ਆਈ ਤਾਂ ਹਰ ਇੱਕ ਨੇ ਉਸ ਦਾ ਮਜ਼ਾਕ ਉਡਾਇਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੂੰ ਟਰੋਲ ਕੀਤਾ ਗਿਆ ਸੀ ।ਪਰ ਇਸ ਦਾ ਕਿਸੇ ਵੀ ਅਦਾਕਾਰ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਮੇਟ ਗਾਲਾ ਵਿੱਚ ਪਹੁੰਚਣ ਲਈ ਭਾਰੀ ਭਰਕਮ ਰਕਮ ਖਰਚ ਕਰਨੀ ਪੈਂਦੀ ਹੈ ।

https://www.instagram.com/p/BxKv8QyHH0Y/?utm_source=ig_embed

ਇਸ ਈਵੇਂਟ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਈਵੇਂਟ 1973  ਵਿੱਚ ਸ਼ੁਰੂ ਹੋਇਆ ਸੀ । ਉਸ ਸਮੇਂ ਇਸ ਵਿੱਚ ਐਂਟਰੀ ਲਈ 50 ਅਮਰੀਕੀ ਡਾਲਰ ਲਏ ਜਾਂਦੇ ਸਨ । ਪਰ ਹੁਣ ਇਹੀ ਫੀਸ ਲੱਗਪਗ 30 ਹਜ਼ਾਰ ਅਮਰੀਕੀ ਡਾਲਰ ਹੈ । ਜਿਹੜੀ ਭਾਰਤੀ ਕਰੰਸੀ ਮੁਤਾਬਿਕ ਲੱਗਪਗ 21  ਲੱਖ ਰੁਪਏ ਬਣਦੀ ਹੈ ।

https://www.instagram.com/p/BxLwno-nvSf/?utm_source=ig_embed

ਇਸ ਤੋਂ ਇਲਾਵਾ ਜੇਕਰ ਟੇਬਲ ਦੀ ਕਾਸਟ ਕੱਢੀ ਜਾਵੇ ਤਾਂ ਇਹ 2 ਲੱਖ 75 ਹਜ਼ਾਰ ਅਮਰੀਕੀ ਡਾਲਰ ਹੈ । ਜਿਹੜੀ ਕਿ ਭਾਰਤੀ ਕਰੰਸੀ ਵਿੱਚ ਇੱਕ ਕਰੋੜ 90 ਲ਼ੱਖ ਤੋਂ ਵੱਧ ਬਣਦੀ ਹੈ । ਜੇਕਰ ਇਸ ਰਕਮ ਵਿੱਚ ਕਲਾਕਾਰ ਦੇ ਕੱਪੜਿਆਂ ਤੇ ਜੁੱਤੀਆਂ ਦੀ ਕੀਮਤ ਵੀ ਜੋੜੀ ਜਾਵੇ ਤਾਂ ਇਹ ਖਰਚਾ ਕਈ ਕਰੋੜ ਵਿੱਚ ਪਹੁੰਚ ਜਾਂਦਾ ਹੈ । ਸਾਲ 2017 ਦੀ ਗੱਲ ਕੀਤੀ ਜਾਵੇ ਤਾਂ ਕਲਾਕਾਰਾਂ ਤੋਂ 83  ਕਰੋੜ ਤੋਂ ਵੱਧ ਦੀ ਰਕਮ ਵਸੂਲੀ ਗਈ ਸੀ ।

https://www.instagram.com/p/BxJZ-smnnoz/

Related Post