ਫਿਲਮਾਂ, ਐਡ ਤੇ ਰਿਆਲਟੀ ਸ਼ੋਅ ਵਿੱਚ ਕੰਮ ਨਾ ਕਰਨ ਦੇ ਬਾਵਜੂਦ ਰੇਖਾ ਇਸ ਤਰ੍ਹਾਂ ਜਿਉਂਦੀ ਹੈ ਲਗਜ਼ਰੀ ਲਾਈਫ
70 ਤੇ 90 ਦੇ ਦਹਾਕੇ ਵਿੱਚ ਸਿਲਵਰ ਸਕਰੀਨ ਦੀ ਸ਼ਾਨ ਰਹੀ ਰੇਖਾ ਦੀ ਖੂਬਸੂਰਤੀ ਅੱਜ ਵੀ ਬਰਕਰਾਰ ਹੈ । ਫਿਲਹਾਲ ਉਹ ਫ਼ਿਲਮੀ ਦੁਨੀਆਂ ਤੋਂ ਕੋਹਾਂ ਦੂਰ ਹੈ । ਉਹ ਕਦੇ ਕਦੇ ਅਵਾਰਡ ਸ਼ੋਅ, ਪਾਰਟੀਆਂ ਵਿੱਚ ਤਾਂ ਦਿਖਾਈ ਦਿੰਦੀ ਹੈ ਪਰ ਫ਼ਿਲਮਾਂ ਤੋਂ ਦੂਰ ਹੈ । ਉਹਨਾਂ ਨੂੰ ਆਖਰੀ ਵਾਰ ਫ਼ਿਲਮ ਸ਼ਮਿਤਾਬ ਵਿੱਚ ਦੇਖਿਆ ਗਿਆ ਸੀ । ਇੱਕ ਖ਼ਬਰ ਮੁਤਾਬਿਕ 2015 ਵਿੱਚ ਆਈ ਇਹ ਫ਼ਿਲਮ ਉਹਨਾਂ ਦੀ ਆਖਰੀ ਫ਼ਿਲਮ ਸੀ । ਉਹ ਵਿਗਿਆਪਨਾਂ ਵਿੱਚ ਵੀ ਨਜ਼ਰ ਨਹੀਂ ਆਉਂਦੀ ।
View this post on Instagram
ਕਿਤੇ ਵੀ ਕੰਮ ਨਾ ਕਰਨ ਦੇ ਬਾਵਜੂਦ ਰੇਖਾ ਦੀ ਸ਼ਾਨੋ ਸ਼ੌਕਤ ਵਿੱਚ ਕੋਈ ਵੀ ਕਮੀ ਨਹੀਂ ਆਈ । ਜਿੱਥੇ ਪੂਰੀ ਦੁਨੀਆਂ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੀ ਹੈ ਉੱਥੇ ਰੇਖਾ ਆਪਣਾ ਲਾਈਫ ਸਟਾਈਲ ਕਿਸ ਤਰ੍ਹਾਂ ਮੈਨਟੇਨ ਕਰਦੀ ਹੈ ਇਹ ਸਵਾਲ ਸਭ ਦੇ ਮਨ ਵਿੱਚ ਹੈ । ਰੇਖਾ ਆਪਣੇ ਮੁੰਬਈ ਵਿੱਚ ਸਥਿਤ ਘਰ ਬਸੇਰਾ ਵਿੱਚ ਰਹਿੰਦੀ ਹੈ ।
View this post on Instagram
ਇਸ ਤੋਂ ਇਲਾਵਾ ਉਹਨਾਂ ਦੇ ਕੋਲ ਮੁੰਬਈ ਤੋਂ ਇਲਾਵਾ ਦੱਖਣੀ ਭਾਰਤ ਵਿੱਚ ਕਈ ਅਪਾਰਟਮੈਂਟ ਹਨ । ਇਹਨਾਂ ਸਾਰੀਆਂ ਥਾਂਵਾਂ ਤੋਂ ਉਹਨਾਂ ਨੂੰ ਲੀਜ ਦੀ ਰਕਮ ਆਉਂਦੀ ਹੈ । ਰੇਖਾ ਰਾਜ ਸਭਾ ਮੈਂਬਰ ਵੀ ਹੈ ਜਿਸ ਕਰਕੇ ਉਹਨਾਂ ਨੂੰ ਰਾਜ ਸਭਾ ਦੇ ਸਾਰੇ ਲਾਭ ਮਿਲਦੇ ਹਨ । ਕਾਰੋਬਾਰੀਆਂ ਵਿੱਚ ਰੇਖਾ ਮੰਨਿਆ ਪਰਮੰਨਿਆ ਨਾਂਅ ਹੈ ।
View this post on Instagram
ɪ ʟᴏᴠᴇ ʏᴏᴜ ᴛᴏ ᴛʜᴇ ᴍᴏᴏɴ ᴀɴᴅ ʙᴀᴄᴋ ♡