ਇਸ ਤਰ੍ਹਾਂ ਹੋਈ ਸੀ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਪਹਿਲੀ ਮੁਲਾਕਾਤ, ਬਹੁਤ ਦਿਲਚਸਪ ਹੈ ਕਿੱਸਾ

By  Rupinder Kaler December 23rd 2020 01:19 PM

ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਦੋਸਤੀ ਬਹੁਤ ਪੁਰਾਣੀ ਹੈ । ਸਲਮਾਨ ਖ਼ਾਨ ਹੀ ਕੈਟਰੀਨਾ ਕੈਫ ਨੂੰ ਬਾਲੀਵੁੱਡ ਵਿੱਚ ਲੈ ਕੇ ਆਏ ਸਨ ਤੇ ਕੈਟਰੀਨਾ ਨੇ ਆਪਣੀ ਮਿਹਨਤ ਦੇ ਬਲ ਤੇ ਵੱਖਰਾ ਮੁਕਾਮ ਹਾਸਲ ਕੀਤਾ । ਅੱਜ ਕੈਟਰੀਨਾ ਨੂੰ ਚਾਹੁਣ ਵਾਲੇ ਦੁਨੀਆ ਭਰ ਵਿੱਚ ਹਨ । ਸਲਮਾਨ ਤੇ ਕੈਟਰੀਨਾ ਦੀ ਪਹਿਲੀ ਮੁਲਾਕਾਤ ਕਿਸ ਤਰ੍ਹਾਂ ਹੋਈ ਸੀ ਇਸ ਦੇ ਪਿੱਛੇ ਦਿਲਚਸਪ ਕਿੱਸਾ ਹੈ ।

ਹੋਰ ਪੜ੍ਹੋ :

ਤੇਲੰਗਾਨਾ ਵਿੱਚ ਸੋਨੂੰ ਸੂਦ ਦਾ ਬਣਾਇਆ ਗਿਆ ਮੰਦਰ

ਅਦਾਕਾਰਾ ਰਕੁਲਪ੍ਰੀਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ, ਅਦਾਕਾਰਾ ਨੇ ਖੁਦ ਸ਼ੇਅਰ ਕੀਤੀ ਜਾਣਕਾਰੀ

salman

ਕੈਟਰੀਨਾ ਨੇ ਇਹ ਕਿੱਸਾ ਇੱਕ ਇੰਟਰਵਿਊ ਵਿੱਚ ਦੱਸਿਆ ਸੀ । ਕੈਟਰੀਨਾ ਨੇ ਕਿਹਾ ਸੀ ਕਿ ਉਹ ਸਲਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਨਹੀਂ ਭੁੱਲ ਸਕਦੀ ਕਿਉਂਕਿ ਉਹ ਬਹੁਤ ਹੀ ਖ਼ਾਸ ਸੀ । ਦਰਅਸਲ ਕੈਟਰੀਨਾ ਸਲਮਾਨ ਖ਼ਾਨ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਦੀ ਦੋਸਤ ਹੈ । ਅਲਵੀਰਾ ਨੇ ਸਲਮਾਨ ਖ਼ਾਨ ਦੇ ਜਨਮ ਦਿਨ ਤੇ ਕੈਟਰੀਨਾ ਨੂੰ ਬੁਲਾਇਆ ਸੀ ।

salman

ਇਸ ਦੌਰਾਨ ਦੋਵੇਂ ਪਹਿਲੀ ਵਾਰ ਮਿਲੇ ਸਨ । ਕੈਟਰੀਨਾ ਨੇ ਦੱਸਿਆ ਕਿ ਜਦੋਂ ਉਹ ਸਲਮਾਨ ਖ਼ਾਨ ਨੂੰ ਪਹਿਲੀ ਵਾਰ ਮਿਲੀ ਤਾਂ ਉਹ ਸ਼ਰਟ ਲੈਸ ਸਨ । ਜਦੋਂ ਕੈਟਰੀਨਾ ਨੇ ਸਲਮਾਨ ਨੂੰ ਦੇਖਿਆ ਤਾਂ ਕੈਟਰੀਨਾ ਦਾ ਹਾਸਾ ਨਿਕਲ ਗਿਆ । ਜਿਸ ਤੇ ਸਲਮਾਨ ਨੇ ਆਪਣੀ ਸਫਾਈ ਵੀ ਦਿੱਤੀ ।

salman

ਇਸ ਤੇ ਸਲਮਾਨ ਨੇ ਕਿਹਾ ਕਿ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਬਾਹਰ ਮਹਿਮਾਨ ਆ ਗਏ ਹਨ । ਸਲਮਾਨ ਖ਼ਾਨ ਕੈਟਰੀਨਾ ਨੂੰ ਪਹਿਲੀ ਵਾਰ ਮਿਲ ਕੇ ਇੰਪਰੈਸ ਹੋ ਗਏ ਸਨ । ਉਦੋਂ ਤੋਂ ਹੀ ਸਲਮਾਨ ਖ਼ਾਨ ਤੇ ਕੈਟਰੀਨਾ ਦੀ ਕਾਫੀ ਸ਼ਾਨਦਾਰ ਬਾਂਡਿੰਗ ਹੈ ਅਤੇ ਦੋਵੇਂ ਚੰਗੇ ਦੋਸਤ ਹਨ ।

Related Post