ਪਾਲੀਵੁੱਡ ਦੇ ਸਿਤਾਰਿਆਂ ਤੇ ਕੁਝ ਇਸ ਤਰਾਂ ਦੇਖਣ ਨੂੰ ਮਿਲਿਆ ਫੁੱਟਬਾਲ ਲੀਗ ਦੇ ਫਾਈਨਲ ਦਾ ਖ਼ੁਮਾਰ|

By  Rajan Sharma July 20th 2018 06:53 AM

ਫੁੱਟਬਾਲ fifa world cup ਦਾ ਖ਼ੁਮਾਰ ਸਾਰੀ ਦੁਨਿਆਂ ਤੇ ਛਾਇਆ ਪਿਆ ਹੈ ਇਹ ਖ਼ੁਮਾਰ ਆਮ ਜਨਤਾ ਵਿੱਚ ਹੀ ਨਹੀ ਸਗੋ ਫ਼ਿਲਮੀ ਸਿਤਾਰਿਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ| ਭਾਵੇਂ ਉਹ ਬਾਲੀਵੁੱਡ ਹੋਵੇ ਜਾਂ ਫਿਰ ਪਾਲੀਵੁੱਡ punjabi artist ਸੱਭ ਦੁਆਰਾ ਫੁੱਟਬਾਲ ਲੀਗ ਦਾ ਬੜੇ ਹੀ ਰੋਮਾਂਚਕ ਤਰੀਕੇ ਨਾਲ ਆਨੰਦ ਮਾਣਿਆ ਜਾ ਰਿਹਾ ਹੈ| ਪਾਲੀਵੁੱਡ ਦੇ ਸਿਤਾਰਿਆਂ ਜਿਵੇਂ ਕਿ ਐਮੀ ਵਿਰਕ, ਜੈਸਮੀਨ ਸੈਂਡਲਾਸ, ਜੱਸੀ ਗਿੱਲ ਅਤੇ ਅੰਮ੍ਰਿਤ ਮਾਨ ਆਦਿ ਨੇ ਲੀਗ ਦਾ ਫਾਇਨਲ ਦੇਖਦੇ ਹੋਏ ਦੀਆਂ ਸਨੈਪਚੈਟ ਵੀਡੀਓ ਸਾਂਝਾ ਕੀਤੀਆਂ ਹਨ|

ਦੱਸ ਦੇਈਏ ਕਿ ਪਿੱਛਲੇ ਕਾਫ਼ੀ ਲੰਬੇ ਸਮੇਂ ਤੋਂ ਫੀਫ਼ਾ ਵਿਸ਼ਵ ਕੱਪ 2018 fifa world cup ਚੱਲ ਰਿਹਾ ਸੀ| ਇਸਦੇ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਕ੍ਰੋਏਸ਼ੀਆ ਨੂੰ ਹਰਾ ਕੇ 20 ਸਾਲ ਬਾਅਦ ਦੂਜੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਹੈ ਰੂਸ ਵਿੱਚ ਹੋਏ ਇਸ ਫਾਈਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਦੀ ਨਜ਼ਰ ਸਿਰਫ਼ ਸੋਨੇ ਦੀ ਟਰਾਫੀ 'ਤੇ ਸੀ। ਫਰਾਂਸ ਨੇ ਟਰਾਫ਼ੀ ਜਿੱਤ ਕੇ 38 ਮਿਲੀਅਨ ਡਾਲਰ ਮਤਲੱਬ ਕਿ ਤਕਰੀਬਨ 260 ਕਰੋੜ ਰੁਪਏ ਦੀ ਰਾਸ਼ੀ ਨੂੰ ਆਪਣੇ ਝੋਲੀ ਪਾਇਆ ਹੈ|

ਦੇਖੋ ਕਿੰਨਾ ਪੰਜਾਬੀ ਕਲਾਕਾਰਾਂ ਨੇ ਫਰਾਂਸ ਦੇ ਫਾਇਨਲ ਮੈਚ fifa world cup ਦਾ ਕੁਝ ਇਸ ਤਰਾਂ ਆਨੰਦ ਮਾਣਿਆ :

ਮਸ਼ਹੂਰ ਗਾਇਕ ਅਤੇ ਕਲਾਕਾਰ ਜੱਸੀ ਗਿੱਲ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਪੋਸਟ ਸਾਂਝਾ ਕਰਦੇ ਹੋਏ ਫਰਾਂਸ ਦੇ ਫਾਇਨਲ ਮੈਚ ਨੂੰ ਦੇਖਿਆ|

ਓਥੇ ਹੀ ਲੰਬੇ ਉੱਚੇ ਪੰਜਾਬੀ ਕਲਾਕਾਰ ਹਰਸਿਮਰਨ ਵਲੋਂ ਵੀ ਮੈਚ ਦੇਖਦੇ ਹੋਏ ਦੀ ਇਹ ਸਨੈਪਚੈਟ ਪੋਸਟ ਸਾਂਝਾ ਕੀਤੀ ਗਈ ਹੈ|

ਐਮੀ ਵਿਰਕ ਵੀ ਇੰਨਾ ਸੱਭ ਵਿੱਚ ਪਿੱਛੇ ਨਹੀ ਰਹੇ ਉਹਨਾਂ ਨੇ ਵੀ ਫਾਇਨਲ ਦੇਖਦੇ ਹੋਏ ਆਪਣੀ ਇਕ ਇਹ ਵੀਡੀਓ ਸਾਂਝਾ ਕੀਤੀ|

ਵੱਖਰੇ ਸਵੈਗ ਵਾਲੀ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਨੇ ਫੁੱਟਬਾਲ ਲੀਗ ਦਾ ਆਨੰਦ ਕੁਝ ਇਸ ਤਰੀਕੇ ਨਾਲ ਮਾਣਿਆ|

Related Post