ਬਚਪਨ ਤੋਂ ਹੀ ਚੰਗੇ ਡਾਂਸਰ ਸਨ ਰਿਤਿਕ ਰੌਸ਼ਨ, ਮਾਂ ਨੇ ਬਚਪਨ ਦੀ ਵੀਡੀਓ ਕੀਤੀ ਸਾਂਝੀ

By  Rupinder Kaler November 19th 2019 05:36 PM

ਲੱਕੀ ਅਲੀ ਦਾ ਸਾਲ 2000 ਵਿੱਚ ਆਇਆ ਗਾਣਾ ‘ਇੱਕ ਪਲ ਕਾ ਜੀਨਾ’ ਬਹੁਤ ਹੀ ਹਿੱਟ ਸਾਬਿਤ ਹੋਇਆ ਸੀ । ਇਸੇ ਗਾਣੇ ਤੇ ਰਿਤਿਕ ਰੌਸ਼ਨ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ ਤੇ ਹਿੱਟ ਫ਼ਿਲਮ ‘ਕਹੋ ਨਾ ਪਿਆਰ ਹੈ’ ਦਿੱਤੀ ਸੀ । ਇਸ ਗਾਣੇ ਤੇ ਡਾਂਸ ਕਰਕੇ ਰਿਤਿਕ ਨੇ ਨਾ ਸਿਰਫ ਚੰਗੀ ਫੈਨ ਫੋਲੋਵਿੰਗ ਬਣਾਈ ਸੀ ਬਲਕਿ ਆਪਣੇ ਡਾਂਸ ਦਾ ਵੀ ਹਰ ਇੱਕ ਨੂੰ ਦੀਵਾਨਾ ਬਣਾ ਦਿੱਤਾ ਸੀ ।

ਪਰ ਦੇਖਿਆ ਜਾਵੇ ਤਾਂ ਰਿਤਿਕ ਬਚਪਨ ਤੋਂ ਹੀ ਚੰਗੇ ਡਾਂਸਰ ਹਨ । ਜਿਸ ਦਾ ਅੰਦਾਜ਼ਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹਨਾਂ ਦੀ ਬਚਪਨ ਦੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਇਹ ਵੀਡੀਓ ਰਿਤਿਕ ਦੀ ਮੰਮੀ ਪਿੰਕੀ ਰੌਸ਼ਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਹ ਵੀਡੀਓ ਕਿਸੇ ਦੇ ਵਿਆਹ ਦਾ ਹੈ ਤੇ ਰਿਤਿਕ ਮਸਤੀ ਵਿੱਚ ਡਾਂਸ ਕਰ ਰਹੇ ਹਨ ।

https://www.instagram.com/p/B49grL5Jc-i/?utm_source=ig_web_copy_link

ਇਸ ਵੀਡੀਓ ਨੂੰ ਦੇਖ ਕੇ ਇੱਕ ਮੁਹਾਵਰਾ ਯਾਦ ਆ ਜਾਂਦਾ ਹੈ ‘ਪੂਤ ਕੇ ਪਾਂਵ, ਪਾਲਣੇ ਮੇ ਹੀ ਦਿਖ ਜਾਤੇ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਤਿਕ ਦੀ ਹਰ ਫ਼ਿਲਮ ਵਿੱਚ ਇੱਕ ਨਾ ਇੱਕ ਡਾਂਸ ਨੰਬਰ ਜ਼ਰੂਰ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਡਾਂਸ ਦਾ ਹੁਨਰ ਦਿਖਾਉਂਦੇ ਹਨ । ਉਹਨਾਂ ਦੇ ਪ੍ਰਸ਼ੰਸਕ ਵੀ ਰਿਤਿਕ ਦੇ ਡਾਂਸ ਨੂੰ ਬਹੁਤ ਪਸੰਦ ਕਰਦੇ ਹਨ ।

https://www.instagram.com/p/B45E0Myp0YG/

Related Post