19 ਸਾਲ ਪਹਿਲਾਂ ਆਈ ਇਸ ਫ਼ਿਲਮ ਤੋਂ ਬਾਅਦ ਰਿਤਿਕ ਰੌਸ਼ਨ ਨੂੰ ਮਿਲੇ ਸਨ 30 ਹਜ਼ਾਰ ਦੇ ਕਰੀਬ ਵਿਆਹ ਦੇ ਪ੍ਰਪੋਜ਼ਲ

By  Shaminder September 26th 2019 12:49 PM

ਬਾਲੀਵੁੱਡ ਦੇ ਹੈਂਡਸਮ ਬੁਆਏ ਰਿਤਿਕ ਰੌਸ਼ਨ ਜੋ ਕਿ ਮੋਸਟ ਹੈਂਡਸਮ ਜੈਂਟਸ ਦੀ ਸੂਚੀ 'ਚ ਆਉਂਦੇ ਨੇ । ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਖੂਬਸੂਰਤੀ 'ਤੇ ਕੁੜੀਆਂ ਮਰ ਮਿਟੀਆਂ ਸਨ । ਜੀ ਹਾਂ 2000 'ਚ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਈ ਸੀ 'ਕਹੋ ਨਾ ਪਿਆਰ ਹੈ' । ਇਸ ਫ਼ਿਲਮ ਤੋਂ ਬਾਅਦ ਕੁੜੀਆਂ ਰਿਤਿਕ ਰੌਸ਼ਨ ਦੀਆਂ ਏਨੀਆਂ ਦੀਵਾਨੀਆਂ ਹੋ ਗਈਆਂ ਕਿ ਉਨ੍ਹਾਂ ਦੇ ਕੋਲ 30 ਹਜ਼ਾਰ ਦੇ ਕਰੀਬ ਵਿਆਹ ਲਈ ਪ੍ਰਪੋਜ਼ਲ ਮਿਲੇ ਸਨ ।

ਹੋਰ ਵੇਖੋ:ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਸਿੱਖ ਸੰਗਤਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ2019

ऋतिक रोशन के लिए इमेज परिणाम

ਇਹ ਗੱਲ ਰਿਤਿਕ ਰੌਸ਼ਨ ਨੇ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਦੱਸੀ ।ਜਨਵਰੀ 'ਚ ਇਹ ਫ਼ਿਲਮ ਰਿਲੀਜ਼ ਹੋਈ ਸੀ ਅਤੇ ਦਸੰਬਰ 'ਚ ਉਨ੍ਹਾਂ ਨੇ ਆਪਣੀ ਗਰਲ ਫਰੈਂਡ ਸੁਜੈਨ ਨਾਲ ਵਿਆਹ ਕਰ ਲਿਆ ਸੀ ,ਜਿਸ ਕਾਰਨ ਕਈ ਕੁੜੀਆਂ ਦੇ ਦਿਲ ਟੁੱਟੇ ਸਨ ।

ऋतिक रोशन के लिए इमेज परिणाम

ਰਿਤਿਕ ਕਪਿਲ ਦੇ ਇਸ ਸ਼ੋਅ 'ਚ ਆਪਣੀ ਫ਼ਿਲਮ 'ਵਾਰ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ । 19 ਸਾਲ ਬਾਅਦ ਵੀ ਰਿਤਿਕ ਕਰੋੜਾਂ ਦਿਲਾਂ ਦੀ ਧੜਕਣ ਹਨ । ਇਸੇ ਸਾਲ ਉਨ੍ਹਾਂ ਨੂੰ ਅਮਰੀਕਾ ਦੀ ਇੱਕ ਏਜੰਸੀ ਨੇ ਮੋਸਟ ਹੈਂਡਸਮ ਮੈਨ ਇਨ ਦਾ ਵਰਲਡ' ਦਾ ਖਿਤਾਬ ਵੀ ਦਿੱਤਾ ਹੈ ।ਦੱਸ ਦਈਏ ਰਿਤਿਕ ਰੌਸ਼ਨ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ ਅਤੇ ਦੋਵੇਂ ਵੱਖ ਹੋ ਚੁੱਕੇ ਹਨ ।

Related Post