ਸਰਗੁਨ ਮਹਿਤਾ ਲਈ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਬਰਥਡੇ ‘ਤੇ ਪਹੁੰਚਿਆ ਪਤੀ ਰਵੀ ਦੁਬੇ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

By  Shaminder September 8th 2021 01:58 PM

ਸਰਗੁਨ ਮਹਿਤਾ  (Sargun Mehta) ਨੇ ਰਵੀ ਦੁਬੇ (Ravi Dubey) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਰਵੀ ਦੁਬੇ ਨੇ ਉਸ ਦਾ ਜਨਮ ਦਿਨ ਮਨਾਉਣ ਲਈ ਹਜ਼ਾਰਾਂ ਮੀਲਾਂ ਦਾ ਲੰਬਾਂ ਪੈਂਡਾ ਤੈਅ ਕੀਤਾ । ਦਰਅਸਲ ਜਿਸ ਦਿਨ ਸਰਗੁਨ ਮਹਿਤਾ ਦਾ ਜਨਮ ਦਿਨ ਸੀ, ਉਸ ਸਮੇਂ ਰਵੀ ਦੁਬੇ ਲੰਡਨ ‘ਚ ਸੀ ।

Sargun and Ravi, -min Image From Instagram

ਹੋਰ ਪੜ੍ਹੋ : ਅਦਾਕਾਰ ਗੈਵੀ ਚਹਿਲ ਨੇ ਤੁਰਕੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਹਿਰਾਇਆ ਕਿਸਾਨੀ ਝੰਡਾ

ਪਰ ਸਰਗੁਨ ਦਾ ਜਨਮ ਦਿਨ ਮਨਾਉਣ ਦੇ ਲਈ ਉਹ ਉਸ ਦੇ ਕੋਲ ਮੁੰਬਈ ਪਹੁੰਚ ਗਿਆ ਸੀ ।ਸਰਗੁਨ ਮਹਿਤਾ ਦੀ ਰਵੀ ਦੁਬੇ ਦੇ ਨਾਲ ਮੁਲਾਕਾਤ ਦਿੱਲੀ ਦੇ ਕਰੋਲ ਬਾਗ ‘ਚ ਹੋਈ ਸੀ । ਦੱਸ ਦਈਏ ਕਿ ਬੀਤੇ ਦਿਨੀਂ ਸਰਗੁਨ ਮਹਿਤਾ ਨੇ ਆਪਣਾ ਜਨਮ ਦਿਨ ਮਨਾਇਆ ਹੈ ।

sargun mehta -min Image From Instagram

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਕਿਸਮਤ-2’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਨਿਮਰਤ ਖਹਿਰਾ ਦੇ ਨਾਲ ਉਹ ‘ਸੌਂਕਣ ਸੌਂਕਣੇ’ ਫ਼ਿਲਮ ‘ਚ ਦਿਖਾਈ ਦੇਵੇਗੀ ।

 

View this post on Instagram

 

A post shared by Sargun Mehta (@sargunmehta)

ਸਰਗੁਨ ਮਹਿਤਾ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਦਿਖਾਈ ਦੇ ਚੁੱਕੀ ਹੈ ।ਅਦਾਕਾਰਾ ‘ਅੰਗਰੇਜ’, ‘ਕਿਸਮਤ’, ‘ਝੱਲੇ’ , ‘ਕਾਲਾ ਸ਼ਾਹ ਕਾਲਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।

 

Related Post