ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ 'ਤੇ ਪਾਲੀਵੁੱਡ ਸਿਤਾਰਿਆਂ ਦਾ ਫੁੱਟਿਆ ਗੁੱਸਾ
ਤੇਲੰਗਾਨਾ ਦੇ ਹੈਦਰਾਬਾਦ ਦੀ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਜਬਰ ਜਨਾਹ ਕਰਕੇ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਦੇਸ਼ 'ਚ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਇਸ ਅਣਮਨੁੱਖੀ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਹਰਭਜਨ ਮਾਨ, ਨਿਸ਼ਾ ਬਾਨੋ ਅਤੇ ਮਿਸ ਪੂਜਾ ਵਰਗੇ ਪੰਜਾਬੀ ਗਾਇਕਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਿਸਟਮ ਅਤੇ ਸਰਕਾਰਾਂ 'ਤੇ ਸਵਾਲ ਚੁੱਕਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।
View this post on Instagram
ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਲਿਖਿਆ,''ਇਸਦਾ ਕਸੂਰ ਇਹ ਸੀ ਕੇ ਇੱਕ ਕੁੜੀ ਸੀ ਰੋੜ ਤੇ ਸਕੂਟਰੀ ਖਰਾਬ ਹੋਣ ਦੀ ਸਜ਼ਾ ਉਹਨਾਂ ਦਰਿੰਦਿਆਂ ਨੇ ਇਹਨੂੰ ਬਲਾਤਕਾਰ ਤੇ ਮੌਤ ਦਿੱਤੀ। ਏਥੇ ਮੈਂ ਏ ਨਹੀਂ ਕਹਾਂਗੀ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਾਂਗੀ ਉਹਨਾਂ ਗੰਦੀ ਨਾਲੀ ਦੇ ਕੀੜਿਆਂ ਨੂੰ ਮੌਤ ਆਉਣੀ ਚਾਹੀਦੀਆ। ਇਹੋ ਜਿਹੀਆਂ ਖ਼ਬਰਾਂ ਤੋਂ ਸੋਚਣ ਲੱਗ ਜਾਂਦੀ ਹਾਂ ਕਿ ਕੁੜੀ ਕਿੱਥੇ ਸੇਫ ਆ ਮਾਸ ਨੋਚਣ ਵਾਲੇ ਹਰ ਪਾਸੇ ਬੈਠੇ ਆ''।
View this post on Instagram
ਗਾਇਕ ਹਰਭਜਨ ਮਾਨ ਨੇ ਡਾਕਟਰ ਪ੍ਰਿਯੰਕਾ ਰੈੱਡੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਇਹ ਜਾਨਵਰਾਂ ਦੇ ਇਲਾਜ ਕਰਨ ਦੀ ਸੇਵਾ 'ਚ ਸੀ। ਥੋੜਾ ਉਸ ਨੂੰ ਵੀ ਪਤਾ ਹੋਵੇਗਾ ਕਿ ਇਸ ਸਮਾਜ 'ਚ ਇਨਸਾਨੀ ਰੂਪ 'ਚ ਵੀ ਜਾਨਵਰ ਰਹਿ ਰਹੇ ਹਨ ਜਿੰਨ੍ਹਾਂ ਦਾ ਇਹ ਸਮਾਜ ਇਲਾਜ ਨਹੀਂ ਕਰ ਸਕਦਾ। ਫਿਰ ਵੀ ਇਕ ਹੋਰ ਬਲਾਤਕਾਰ। ਇੱਕ ਹੋਰ ਬੇਰਹਿਮੀ ਨਾਲ ਕਤਲ। ਤੇਲੰਗਾਨਾ 'ਚ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨੂੰ ਜਬਰ ਜਨਾਹ ਤੋਂ ਬਾਅਦ ਉਸ ਦੀ ਸਕੂਟਰੀ ਸਮੇਤ ਜਿਉਂਦਾ ਸਾੜ ਦਿੱਤਾ ਗਿਆ। ਬਹੁਤ ਦਰਦਨਾਕ।
View this post on Instagram
Ki likhaan ?? I have no words .. I’m feeling ashamed to b a Human ... ???
ਮਿਸ ਪੂਜਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਮੇਰੇ ਕੋਲ ਕੋਈ ਸ਼ਬਦ ਨਹੀਂ ਮੈਨੂੰ ਇਨਸਾਨ ਹੋਣ 'ਤੇ ਅੱਜ ਸ਼ਰਮ ਆ ਰਹੀ ਹੈ'। ਇਸੇ ਤਰ੍ਹਾਂ ਦਾ ਗੁੱਸਾ ਅਤੇ ਰੋਸ ਬਾਲੀਵੁੱਡ ਦੇ ਸਿਤਾਰਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਖ ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।