ਯੇ-ਬੇਬੀ ਗੀਤ ਦੀ ਧਮਾਲਾਂ ਤੋਂ ਬਾਅਦ ਹਾਜ਼ਰ ਹਨ ਗੈਰੀ ਸੰਧੂ ਆਪਣੇ ਨਵੇਂ ਗੀਤ ਆਈ ਸਵੇਅਰ ਨਾਲ

By  Rajan Sharma July 21st 2018 10:57 AM

ਯੇ-ਬੇਬੀ ਗੀਤ ਹਾਲੀ ਟੋਪ ਤੇ ਚੱਲ ਹੀ ਰਿਹਾ ਸੀ ਕਿ ਗੈਰੀ ਸੰਧੂ ਨੇ ਸਾਡੀ ਪਲੇਲਿਸਟ ਵਿੱਚ ਇਕ ਹੋਰ ਨਵਾਂ ਗੀਤ "ਆਈ ਸਵੇਅਰ" punjabi song ਲੈ ਆਂਦਾ ਹੈ| ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ ਜਿੰਨ੍ਹਾਂ ਨੇ ਯੇ-ਬੇਬੀ ਗੀਤ ਨੂੰ ਵੀ ਪਹਿਲਾ ਮਿਊਜ਼ਿਕ ਦਿੱਤਾ ਸੀ| ਅਗਰ ਦੇਖਿਆ ਜਾਵੇ ਤਾਂ ਦੋਵੇਂ ਮਿਲਕੇ ਬਹੁਤ ਹੀ ਮਝੇਦਾਰ ਗੀਤ ਕੱਢ ਰਹੇ ਹਨ ਅਤੇ ਲੱਗਦਾ ਹੈ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਬੇਹੱਦ ਚੰਗਾ ਲੱਗ ਰਿਹਾ ਹੈ| ਉਹਨਾਂ ਦਾ ਇਹ ਗੀਤ ਵੀ ਯੇ-ਬੇਬੀ ਵਾਂਗ ਤੁਹਾਨੂੰ ਨੱਚਣ ਦੇ ਲਈ ਮਜ਼ਬੂਰ ਕਰ ਦੇਵੇਗਾ| ਇਸ ਗੀਤ ਦੀ ਵੀਡੀਓ ਨੂੰ ਕੀਤਾ ਹੈ ਸੰਗਤਾਰ ਸਿੰਘ ਨੇ ਅਤੇ ਓਥੇ ਹੀ ਇਸਨੂੰ ਕੰਪੋਸ ਕੀਤਾ ਹੈ ਖ਼ੁਦ ਗੈਰੀ ਸੰਧੂ garry sandhu ਨੇ| ਜਿਥੇ ਗੈਰੀ ਸੰਧੂ ਨੇ ਇਸ ਗੀਤ ਨੂੰ ਗਾਇਆ ਹੈ ਓਥੇ ਹੀ ਇਸਦੇ ਬੇਹੱਦ ਖ਼ੂਬਸੂਰਤ ਬੋਲ ਵੀ ਉਹਨਾਂ ਦੁਆਰਾ ਹੀ ਲਿਖੇ ਗਏ ਹਨ| ਆਪਣੇ ਸਾਰੇ ਗੀਤ ਗੈਰੀ ਸੰਧੂ ਖ਼ੁਦ ਹੀ ਲਿਖਣਾ ਪਸੰਦ ਕਰਦੇ ਹਨ| ਜੈਸਮੀਨ ਸੈਂਡਲਾਸ ਦਾ ਗੀਤ ਸਿੱਪ ਸਿੱਪ ਵੀ ਉਹਨਾਂ ਦੁਆਰਾ ਹੀ ਲਿਖਿਆ ਗਿਆ ਸੀ|

https://www.youtube.com/watch?v=LMV4jI2dmww&t=11s

ਜਿੱਥੇ ਜਿੱਥੇ ਗੈਰੀ ਸੰਧੂ ਦੀ ਗੱਲ ਹੁੰਦੀ ਹੈ ਓਥੇ ਜੈਸਮੀਨ ਸੈਂਡਲਾਸ ਦੀ ਗੱਲ ਹੋਣਾ ਲਾਜ਼ਮੀ ਹੈ| ਗੈਰੀ ਸੰਧੂ garry sandhu ਅਤੇ ਜੈਸਮੀਨ ਸੈਂਡਲਾਸ ਆਪਣੀਆਂ ਸਨੈਪਚੈਟ ਦੀ ਪੋਸਟਾਂ ਵਿੱਚ ਜਿਆਦਾਤਰ ਇਕੱਠੇ ਹੀ ਦਿਖਦੇ ਰਹਿੰਦੇ ਹਨ| ਹਾਲ ਹੀ ਵਿੱਚ ਦੋਵਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਰੀ ਸੰਧੂ ਜੈਸਮੀਨ ਸੈਂਡਲਸ ਨੂੰ ਆਪਣੇ ਮੋਢਿਆਂ ਤੇ ਚੱਕ ਰਹੇ ਹਨ | ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਵੀਡਿਓ ਨੂੰ ਫੈਨਸ ਵੱਲੋ ਬਹੁਤ ਪਸੰਦ ਕੀਤਾ ਗਿਆ | ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਜੈਸਮੀਨ ਸੈਂਡਲਸ ਗੈਰੀ ਸੰਧੂ ਨੂੰ ਸਵਾਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ ਪਿਆਰ ਕਰਦਾ ਹੈ , ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ | |ਇਹਨਾਂ ਦੀਆਂ ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਅੱਛੀ ਦੋਸਤੀ ਦਾ ਵੀ ਸਬੂਤ ਵੀ ਹਨ ਜਿਥੋਂ ਕਿ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਗੀਤਾਂ ਵਿੱਚ ਹੀ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਵਧੀਆ ਦੋਸਤ ਹਨ | ਇਹਨਾਂ ਨੇ ਆਪਣੀ ਗਾਇਕੀ ਜੋੜੀ ਦੀ ਸ਼ੁਰੂਆਤ " ਲੱਡੂ  punjabi song ਗੀਤ ਨਾਲ ਜਨਵਰੀ 2017 ਵਿੱਚ ਕੀਤੀ ਸੀ |

https://www.instagram.com/p/BlSxTOTl9FF/?taken-by=punjabi_video_zone

Related Post