ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਆਈ ਇਹ ਖੁਸ਼ੀ ਦੀ ਖ਼ਬਰ …!

By  Rupinder Kaler July 25th 2020 05:18 PM

ਜਿੱਥੇ ਪੰਜਾਬ ਸਰਕਾਰ ਨੇ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਦੀ ਇਜਾਜ਼ਤ ਦੇ ਦਿੱਤੀ ਹੈ, ਉੱਥੇ ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਇੱਕ ਖੁਸ਼ੀ ਦੀ ਖ਼ਬਰ ਆਈ ਹੈ । ਖ਼ਬਰਾਂ ਮੁਤਾਬਿਕ ਕੋਰੋਨਾ ਵਾਇਰਸ ਕਰਕੇ ਦੇਸ਼ ਭਰ 'ਚ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਪਏ ਸਿਨੇਮਾ ਫਿਰ ਖੁੱਲਣ ਜਾ ਰਹੇ ਹਨ । ਇਸ ਤੋਂ ਪਹਿਲਾਂ ਕਈ ਵੱਡੀਆਂ ਫ਼ਿਲਮਾਂ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤੀਆਂ ਗਈਆਂ ਹਨ ।

https://www.instagram.com/p/B9I0zbXlu8c/

ਅਜਿਹੇ 'ਚ ਸਿਨੇਮਾ ਜਗਤ ਨਾਲ ਜੁੜੇ ਕਈ ਲੋਕਾਂ ਦਾ ਰੋਜ਼ਗਾਰ ਠੱਪ ਹੋਇਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਅਗਸਤ ਤੋਂ ਸਿਨੇਮਾ ਘਰ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਨੇ ਸੀਆਈਆਈ ਮੀਡੀਆ ਕਮੇਟੀ ਦੇ ਨਾਲ ਸ਼ੁੱਕਰਵਾਰ ਗੱਲਬਾਤ ਕੀਤੀ।ਉਨ੍ਹਾਂ ਕਿਹਾ ਗ੍ਰਹਿ ਮੰਤਰਾਲੇ ਦੇ ਸਕੱਤਰ ਅਜੇ ਭੱਲਾ ਇਸ 'ਤੇ ਅੰਤਿਮ ਫੈਸਲਾ ਲੈਣਗੇ।

https://www.instagram.com/p/B9EZ8WEF2hw/

ਖਰੇ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਅਗਸਤ ਜਾਂ 31 ਅਗਸਤ ਦੇ ਆਸਪਾਸ ਸਿਨੇਮਾਘਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ।ਇਸ ਲਈ ਸੋਸ਼ਲ ਡਿਸਟੈਂਸਿੰਗ ਦੇ ਨਿਯਮ 'ਤੇ ਪਹਿਲੀ ਲਾਈਨ 'ਚ ਅਲਟਰਨੇਟ ਸੀਟ ਅਤੇ ਅਗਲੀ ਰਾਅ ਖਾਲੀ ਰੱਖਣ ਦਾ ਫਾਰਮੂਲਾ ਵੀ ਦਿੱਤਾ ਗਿਆ ਹੈ।

https://www.instagram.com/p/B9EXuu6FgGg/

Related Post