ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦਾ ਨਵਾਂ ਗੀਤ ‘ਇਬਾਦਤ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ

By  Rupinder Kaler February 24th 2020 11:27 AM

ਪੀਟੀਸੀ ਰਿਕਾਰਡਜ਼ ਵੱਲੋਂ ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ । ‘ਇਬਾਦਤ’ ਟਾਈਟਲ ਹੇਠ ਇਸ ਗਾਣੇ ਦਾ ਪੀਟੀਸੀ ਪੰਜਾਬੀ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ, ਪੰਜਾਬੀ ਗਾਣੇ ਸੁਣਨ ਵਾਲੇ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ । ਇਸ ਗਾਣੇ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਵੀ ਸੁਣ ਸਕਦੇ ਹੋ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਦੀਪੇਸ਼ ਤੇ ਮੁਕੇਸ਼ ਨੇ ਹੀ ਕੀਤੀ ਹੈ ਜਦੋਂ ਕਿ ਗਾਣੇ ਦਾ ਮਿਊਜ਼ਿਕ ਸ਼ਿਵਾ ਮਲਿਕ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਮੁਕੇਸ਼ ਰਾਹੀ ਨੇ ਹੀ ਡਾਇਰੈਕਟ ਕੀਤਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਹਰ ਦਿਨ ਨਵੇਂ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾ ਹੰਸ ਰਾਜ ਹੰਸ, ਮਾਸਟਰ ਸਲੀਮ, ਖ਼ਾਨ ਸਾਬ ਸਮੇਤ ਕਈ ਵੱਡੇ ਗਾਇਕ ਪੀਟੀਸੀ ਰਿਕਾਰਡਜ਼ ਤੇ ਆਪਣੇ ਗਾਣੇ ਰਿਲੀਜ਼ ਕਰ ਚੁੱਕੇ ਹਨ ।

Related Post