ਸਲਮਾਨ ਖ਼ਾਨ ਨੇ ਮੀਕਾ ਸਿੰਘ ਨਾਲ ਕੀਤਾ ਕੰਮ ਤਾਂ ਭੁਗਤਣਾ ਪਏਗਾ ਵੱਡਾ ਅੰਜਾਮ

By  Shaminder August 20th 2019 06:11 PM

ਮੀਕਾ ਸਿੰਘ ਵੱਲੋਂ ਪਾਕਿਸਤਾਨ 'ਚ ਜਾ ਕੇ ਪਰਫਾਰਮ ਕਰਨ 'ਤੇ ਉੱਠਿਆ ਬਵਾਲ ਠੰਡਾ ਪੈਣ ਦਾ ਨਾਂਅ ਹੀ ਨਹੀਂ ਲੈ ਰਿਹਾ । ਐਫਡਬਲਿਊਆਈਸੀਈ ਦੇ ਮੈਂਬਰ ਨੇ ਕਿਹਾ ਕਿ ਜੇ ਸਲਮਾਨ ਖਾਨ ਵੀ ਮੀਕਾ ਨਾਲ ਕੋਈ ਸ਼ੋਅ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕੀਤਾ ਜਾਏਗਾ।

ਹੋਰ ਵੇਖੋ :FWICE ਦੇ ਬੈਨ ਤੋਂ ਬਾਅਦ ਗਾਇਕ ਮੀਕਾ ਸਿੰਘ ਨੇ ਚਿੱਠੀ ਲਿਖ ਮੰਗੀ ਮਾਫੀ, ਸਾਂਝੀ ਕੀਤੀ ਇਹ ਵੀਡੀਓ

mika and salman khan के लिए इमेज परिणाम

ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਬਾਲੀਵੁੱਡ ਸਟਾਰ ਗਾਇਕ ਮੀਕਾ ਸਿੰਘ 'ਤੇ ਪਿਛਲੇ ਹਫਤੇ ਕਰਾਚੀ ਵਿੱਚ ਪ੍ਰਫਾਰਮ ਕਰਨ ਤੋਂ ਬਾਅਦ ਪਾਬੰਦੀ ਲਗਾਈ ਸੀ।ਦੋਵਾਂ ਸੰਸਥਾਵਾਂ ਨੇ ਇੰਡਸਟਰੀ ਦੇ ਸਾਰੇ ਲੋਕਾਂ ਨੂੰ ਮੀਕਾ ਸਿੰਘ ਖਿਲਾਫ ਸਖ਼ਤ ਰੁਖ਼ ਅਪਨਾਉਣ ਦੀ ਮੰਗ ਕੀਤੀ ਸੀ।

mika and salman khan के लिए इमेज परिणाम

ਪਰ ਹੁਣ ਐਫਡਬਲਿਊਆਈਸੀਈ ਦੇ ਮੈਂਬਰ ਨੇ ਕਿਹਾ ਕਿ ਜੇ ਸਲਮਾਨ ਖਾਨ ਵੀ ਮੀਕਾ ਨਾਲ ਕੋਈ ਸ਼ੋਅ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕੀਤਾ ਜਾਏਗਾ। ਦੱਸ ਦੇਈਏ ਸਲਮਾਨ ਤੇ ਮੀਕਾ ਦਾ ਹਿਊਸਟਨ ਵਿੱਚ ਇੱਕ ਸ਼ੋਅ ਪਹਿਲਾਂ ਤੋਂ ਹੀ ਨਿਰਧਾਰਿਤ ਹੈ।

broadway pic

ਇਸ ਪ੍ਰੋਗਰਾਮ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਿਲ ਹੋਣਗੀਆਂ।ਹੁਣ ਵੇਖਣਾ ਇਹ ਹੋਵੇਗਾ ਕਿ ਸਲਮਾਨ ਖ਼ਾਨ ਮੀਕਾ ਸਿੰਘ ਨਾਲ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਨੂੰ ਲੈ ਕੇ ਕੀ ਫ਼ੈਸਲਾ ਲੈਂਦੇ ਨੇ ।

Related Post