ਕੀ ਤੁਹਾਨੂੰ ਵੀ ਨਜ਼ਰ ਕਮਜ਼ੋਰ ਹੋਣ ਦੀ ਸ਼ਿਕਾਇਤ ਹੈ ਤਾਂ ਅਪਣਾਓ ਇਹ ਘਰੇਲੂ ਨੁਸਖੇ

By  Shaminder October 13th 2020 03:13 PM

ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ । ਜੀ ਹਾਂ ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਇਹ ਗੱਲਾਂ ਅਕਸਰ ਹੀ ਸੁਣਦੇ ਆਏ ਹਾਂ । ਅੱਖਾਂ ਪ੍ਰਮਾਤਮਾ ਵੱਲੋਂ ਬਖਸ਼ਿਆ ਉਹ ਅਨਮੋਲ ਤੋਹਫ਼ਾ ਹਨ । ਜਿਸ ਦੀ ਬਦੌਲਤ ਅਸੀਂ ਇਸ ਸੰਸਾਰ ਦੇ ਰੰਗ ਤਮਾਸ਼ੇ ਵੇਖਦੇ ਹਾਂ । ਪਰ ਕਲਪਨਾ ਕਰੋ ਕਿ ਜੇ ਸਾਡੀਆਂ ਅੱਖਾਂ ਨਾਂ ਹੁੰਦੀਆਂ ਤਾਂ ਕੀ ਅਸੀਂ ਇਸ ਦੁਨੀਆ ਦੇ ਰੰਗ ਤਮਾਸ਼ਿਆਂ ਦਾ ਅਨੰਦ ਮਾਣ ਸਕਣਾ ਸੀ ।

eyes week eyes week

ਨਹੀਂ ਨਾ.. ਤਾਂ ਫਿਰ ਅੱਖਾਂ ਦੀ ਦੇਖਭਾਲ ਪ੍ਰਤੀ ਅਸੀਂ ਅਕਸਰ ਅਵੇਸਲੇ ਰਹਿੰਦੇ ਹਾਂ ਅਤੇ ਕਈ ਵਾਰ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ । ਜੇ ਤੁਹਾਨੂੰ ਵੀ ਨਜ਼ਰ ਕਮਜ਼ੋਰ ਹੋਣ ਦੀ ਸ਼ਿਕਾਇਤ ਹੈ ਤਾਂ ਅੱਜ ਅਸੀਂ ਤੁਹਾਨੂੰ ਅੱਖਾਂ ਦੇ ਬਾਰੇ ਕੁਝ ਘਰੇਲੂ ਨੁਸਖੇ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਨਜ਼ਰ ਕਮਜ਼ੋਰ ਦੀ ਸ਼ਿਕਾਇਤ ਨੂੰ ਦੂਰ ਕਰ ਸਕਦੇ ਹੋ ।

ਹੋਰ ਪੜ੍ਹੋ : ਬਦਾਮ ਤੁਹਾਡੀ ਪਹੁੰਚ ਤੋਂ ਬਾਹਰ ਹਨ ਤਾਂ ਭਿੱਜੀ ਹੋਈ ਮੂੰਗਫਲੀ ਖਾਓ, ਇਸ ਮਾਮਲੇ ’ਚ ਬਦਾਮ ਨੂੰ ਦਿੰੰਦੀ ਹੈ ਟੱਕਰ

almond almond

ਬਦਾਮ, ਸੌਂਫ ਅਤੇ ਮਿਸ਼ਰੀ ਨਾਲ ਇਲਾਜ

ਇਹ ਕੁਦਰਤੀ ਇਲਾਜ਼ ਹੈ। ਇਹ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤਿੰਨ ਤੱਤਾਂ ਦੇ ਮਿਸ਼ਰਣ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਕੁਦਰਤੀ ਉਪਚਾਰਾਂ ਲਈ ਤੁਹਾਨੂੰ 7 ਬਦਾਮ, 5 ਗ੍ਰਾਮ ਮਿਸ਼ਰੀ ਅਤੇ 5 ਗ੍ਰਾਮ ਸੌਂਫ ਦੀ ਜ਼ਰੂਰਤ ਹੋਏਗੀ।

Weak Eye Sight Weak Eye Sight

ਪਾਊਡਰ ਬਣਾਓ 

ਪਾਊਡਰ ਬਣਾਉਣ ਲਈ ਮਿਸ਼ਰੀ, ਸੌਂਫ ਅਤੇ ਬਦਾਮ ਨੂੰ ਪੀਸ ਲਓ। ਸੌਣ ਤੋਂ ਪਹਿਲਾਂ ਹਰ ਰਾਤ ਗਰਮ ਦੁੱਧ ਦੇ ਨਾਲ ਇਕ ਚੱਮਚ ਪਾਊਡਰ ਲਓ। 7 ਦਿਨਾਂ ਲਈ ਪਾਊਡਰ ਦੇ ਨਾਲ ਦੁੱਧ ਦੀ ਵਰਤੋਂ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਸੁਧਾਰ ਸਕਦੀ ਹੈ।

ਭਿੱਜੇ ਹੋਏ ਬਦਾਮ, ਕਿਸ਼ਮਿਸ ਅਤੇ ਅੰਜੀਰ

ਜੇ ਤੁਹਾਡੀ ਨਜ਼ਰ ਕਮਜ਼ੋਰ ਹੈ ਜਾਂ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਘਰੇਲੂ ਉਪਚਾਰ ਕਰਨੇ ਚਾਹੀਦੇ ਹਨ। ਇਸ ਦੇ ਲਈ ਤੁਹਾਨੂੰ 8 ਬਦਾਮਾਂ ਦੀ ਜ਼ਰੂਰਤ ਹੋਏਗੀ। ਰਾਤ ਨੂੰ ਬਦਾਮ ਨੂੰ ਪਾਣੀ 'ਚ ਭਿਓ ਅਤੇ ਸਵੇਰੇ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਪਾਣੀ ਨਾਲ ਮਿਲਾਓ ਅਤੇ ਇਸ ਦਾ ਸੇਵਨ ਕਰੋ।

Related Post