ਤੁਸੀਂ ਵੀ ਡੈਂਡਰਫ ਤੋਂ ਹੋ ਪ੍ਰੇਸ਼ਾਨ, ਜਾਣੋ ਕਿਸ ਤਰ੍ਹਾਂ ਪਾ ਸਕਦੇ ਹੋ ਛੁਟਕਾਰਾ

By  Shaminder December 5th 2020 06:50 PM -- Updated: December 5th 2020 06:53 PM

ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਨੂੰ ਖੁਸ਼ਕੀ ਅਤੇ ਹੋਰ ਚਮੜੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਵਾਲਾਂ ‘ਚ ਸਿਕਰੀ ਦੀ ਸਮੱਸਿਆ ਕਾਰਨ ਕਈ ਲੋਕ ਪ੍ਰੇਸ਼ਾਨ ਰਹਿੰਦੇ ਹਨ ।ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ ।

ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਵਾਲਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਪੈ ਜਾਂਦੀ ਹੈ। ਡੈਂਡਰਫ਼ ਤੇ ਵਾਲ ਝੜਨ ਦੀ ਸਮਿੱਸਿਆ ਤਾਂ ਆਮ ਹੈ। ਡੈਂਡਰਫ਼ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ‘ਸਿੱਕਰੀ’ ਪੈਣਾ ਵੀ ਆਖਦੇ ਹਨ। ਵਾਲ ਝੜਨ ਕਾਰਨ ਤੁਹਾਡੇ ਚਿਹਰੇ ਦੀ ਰੌਣਕ ਤੇ ਚਮਕ ਖ਼ਤਮ ਹੋਣ ਲੱਗਦੀ ਹੈ। ਤੁਹਾਡਾ ਆਤਮ ਵਿਸ਼ਵਾਸ ਘਟ ਜਾਂਦਾ ਹੈ। ਅੱਜ ਅਸੀਂ ਵਾਲ ਝੜਨ ਦੇ ਕਾਰਨਾਂ ਤੇ ਉਸ ਦੇ ਉਪਾਵਾਂ ਬਾਰੇ ਜਾਣਦੇ ਹਾਂ।

ਹੋਰ ਪੜ੍ਹੋ : ਕੀ ਤੁਸੀਂ ਵੀ ਸਰਦੀਆਂ ‘ਚ ਹੋਣ ਵਾਲੀ ਖੁਸ਼ਕੀ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟਿਪਸ

dandruff

ਫ਼ੀਮੇਲ ਪੈਟਰਨ ਹੇਅਰ ਲੌਸ: ਇਸ ਮਾਮਲੇ ’ਚ ਵਾਲ ਘੱਟ ਜਾਂ ਥੋੜ੍ਹੀ ਵੱਧ ਮਾਤਰਾ ’ਚ ਝੜਦੇ ਹਨ ਪਰ ਹੌਲੀ-ਹੌਲੀ ਵਾਲ ਪਤਲੇ ਹੋਣ ਲੱਗਦੇ ਹਨ।

dandruff

ਟੈਲੋਜਨ ਐਫ਼ਲੁਵੀਅਮ: ਇਸ ਵਿੱਚ ਵਾਲ ਅਚਾਨਕ ਬਹੁਤ ਜ਼ਿਆਦਾ ਝੜਨ ਲੱਗਦੇ ਹਨ। ਇਸ ਹਾਲਤ ਵਿੱਚ ਰੋਜ਼ਾਨਾ ਸੌ ਵਾਲ ਝੜਦੇ ਹਨ।

ਵਾਲ ਝੜਨ ਜਾਂ ਕਮਜ਼ੋਰ ਹੋਣ ਦਾ ਮੁੱਖ ਕਾਰਨ 1,800 ਕੈਲੋਰੀ ਤੋਂ ਹੇਠਾਂ ਦੀ ਖ਼ੁਰਾਕ ਹੈ। ਇਸ ਤੋਂ ਇਲਾਵਾ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫ਼ਾਇਡ ਜਿਹੀਆਂ ਬੀਮਾਰੀਆਂ ਵੀ ਵਾਲਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਆਇਰਨ, ਵਿਟਾਮਿਨ ਬੀ-12, ਵਿਟਾਮਿਨ ਡੀ ਤੇ ਫ਼ੈਰੀਟੀਨ ਦਾ ਘੱਟ ਹੋਣਾ ਵੀ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ।

Related Post