ਕੀ ਤੁਸੀਂ ਵੀ ਸਰਦੀਆਂ ‘ਚ ਹੋਣ ਵਾਲੀ ਖੁਸ਼ਕੀ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟਿਪਸ

By  Shaminder October 21st 2020 12:19 PM

ਸਰਦੀਆਂ ‘ਚ ਚਮੜੀ ਖੁਸ਼ਕ ਹੋਣ ਦੀ ਸਮੱਸਿਆ ਆਮ ਹੈ । ਹਰ ਤੀਜਾ ਇਨਸਾਨ ਸਰਦੀਆਂ ‘ਚ ਇਸ ਸਮੱਸਿਆ ਨਾਲ ਜੂਝਦਾ ਹੈ । ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਕੁਝ ਨੁਸਖੇ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ ।ਹੱਥਾਂ ਦੀ ਖੁਸ਼ਕੀ ਜਾਂ ਚਮੜੀ ਦਾ ਉਤਰਣਾ ਇੱਕ ਆਮ ਸਮੱਸਿਆ ਹੈ। ਪਾਣੀ ਦੀ ਘਾਟ ਚਮੜੀ ਖੁਸ਼ਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ।

dry skin dry skin

ਇਸ ਤੋਂ ਇਲਾਵਾ ਧੁੱਪ ਵਿਚ ਬਹੁਤ ਜ਼ਿਆਦਾ ਸਫਰ ਕਰਨ ਵਾਲੇ ਲੋਕਾਂ ਦੀ ਚਮੜੀ ਵਧੇਰੇ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਚਮੜੀ ਖੁਸ਼ਕ ਹੋ ਜਾਂਦੀ ਹੈ।

ਹੋਰ ਪੜ੍ਹੋ : ਖਾਣ ਨੂੰ ਤਾਂ ਹਰੀ ਮਿਰਚ ਤਿੱਖੀ ਹੁੰਦੀ ਹੈ ਪਰ ਇਸ ਦੇ ਗੁਣ ਜਾਣ ਕੇ ਹੋ ਜਾਓਗੇ ਹੈਰਾਨ

dry skin dry skin

ਸਰਦੀਆਂ ਦੇ ਦੌਰਾਨ ਚਮੜੀ ਨਾਲ ਅਜਿਹੀਆਂ ਸਮੱਸਿਆਵਾਂ ਵੇਖੀਆਂ ਜਾਂਦੀਆਂ ਹਨ। ਚਮੜੀ ਨੂੰ ਬਚਾਉਣ ਲਈ ਕੁਝ ਸੁਝਾਅ ਹਨ। ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੇ ਹੱਥਾਂ ਨੂੰ ਸੁੰਦਰ ਅਤੇ ਨਰਮ, ਸੌਫਟ ਬਣਾ ਸਕਦੇ ਹੋ।

Skin Skin

ਹੱਥਾਂ ਦੀ ਚਮੜੀ ਲਈ ਸੁਝਾਅ

ਕੈਸਟਰ ਤੇਲ, ਨਿੰਬੂ ਦਾ ਰਸ ਅਤੇ ਚੀਨੀ ਦਾ ਮਿਸ਼ਰਣ ਬਣਾਓ ਅਤੇ ਇਸ ਨੂੰ ਹਥੇਲੀਆਂ 'ਤੇ ਲਗਾਓ। ਉਸਦੀ ਮਦਦ ਨਾਲ ਤੁਹਾਡੀਆਂ ਹਥੇਲੀਆਂ ‘ਚ ਮੌਜੂਦ ਡੈਡ ਸਕੀਨ ਝੜ ਜਾਵੇਗੀ ਅਤੇ ਤੁਹਾਡੇ ਹੱਥ ਨਰਮ ਅਤੇ ਸੌਫਟ ਹੋ ਜਾਣਗੇ।

ਹੱਥਾਂ 'ਤੇ ਮੱਖਣ ਦੀ ਮਾਲਸ਼ ਕਰਨ ਤੋਂ ਬਾਅਦ ਵੀ ਚਮੜੀ ਨਰਮ ਹੋਏਗੀ ਅਤੇ ਇਸ ਦਾ ਫੱਟਣਾ ਵੀ ਬੰਦ ਹੋ ਜਾਵੇਗਾ।

ਚਮੜੀ ਦੀ ਸੁਰੱਖਿਆ ਲਈ ਟਮਾਟਰ

ਚਮੜੀ ਦੀ ਸੁਰੱਖਿਆ ਲਈ ਟਮਾਟਰ ਵੀ ਬਹੁਤ ਢੁਕਵਾਂ ਹੈ। ਇੱਕ ਕਟੋਰੇ ਵਿਚ ਬਰਾਬਰ ਟਮਾਟਰ ਦਾ ਰਸ, ਗਲੈਸਰੀਨ ਅਤੇ ਨਿੰਬੂ ਦੇ ਰਸ ਨਾਲ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਤਿਆਰ ਹੋਣ ਤੋਂ ਬਾਅਦ ਇਸ ਦੀ ਸਕਿਨ ‘ਤੇ  ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਤਰ੍ਹਾਂ ਸਕਿਨ ਨਰਮ ਅਤੇ ਸੌਫਟ ਹੋ ਜਾਣਗੇ।

ਬਦਾਮ ਅਤੇ ਜੈਤੂਨ ਦੇ ਤੇਲ ਦੀ ਬਰਾਬਰ ਮਾਤਰਾ ਆਪਣੇ ਹੱਥ 'ਤੇ ਲਗਾਓ ਅਤੇ 10-15 ਮਿੰਟ ਬਾਅਦ ਕੌਸੇ ਪਾਣੀ ਨਾਲ ਸਕਿਨ ਧੋ ਲਓ। ਜੈਤੂਨ ਦੇ ਤੇਲ ਵਿਚ ਮੌਜੂਦ ਵਿਟਾਮਿਨ ਈ ਸਕਿਨ ਨੂੰ ਰੁੱਖਾ ਹੋਣ ਤੋਂ ਬਚਾਉਂਦਾ ਹੈ।

 

 

 

Related Post