ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ ਤਾਂ ਹੋ ਜਾਓ ਸਾਵਧਾਨ

By  Shaminder October 31st 2020 04:51 PM -- Updated: October 31st 2020 06:44 PM

ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ । ਇਸ ਦੇ ਜ਼ਰੀਏ ਸਭ ਤੋਂ ਪਹਿਲਾਂ ਜਾਣਕਾਰੀ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ‘ਚ ਪਹੁੰਚ ਜਾਂਦੀ ਹੈ । ਪਰ ਹਰ ਚੀਜ਼ ਦੇ ਫਾਇਦਿਆਂ ਦੇ ਨਾਲ-ਨਾਲ ਉਸ ਦੇ ਨੁਕਸਾਨ ਵੀ ਹੁੰਦੇ ਹਨ । ਜੇ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹੋ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ । ਜੀ ਹਾਂ ਡਾਕਟਰਾਂ ਨੇ ਕੁਝ ਇਸੇ ਤਰ੍ਹਾਂ ਦਾ ਖੁਲਾਸਾ ਕੀਤਾ ਹੈ ਜੋ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ ।

social Media social Media

ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ਸਿਖਰਾਂ ‘ਤੇ ਹੈ। ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ। ਇਸ ਕਾਰਨ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਹੋਏ ਤੇ ਆਪਣਾ ਜ਼ਿਆਦਾਤਰ ਸਮਾਂ ਸਿਰਫ ਮੋਬਾਈਲ ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੀ ਬਿਤਾਉਣ ਲੱਗੇ।

social Media social Media

ਇੱਕ ਡਾਕਟਰ ਮੁਤਾਬਕ, ਸੋਸ਼ਲ ਮੀਡੀਆ ਇੱਕ ਸਾਧਨ ਹੈ, ਲੋਕਾਂ ਨਾਲ ਜੁੜੇ ਰਹਿਣ ਦਾ, ਜਾਣਕਾਰੀ ਪ੍ਰਾਪਤ ਕਰਨ ਲਈ ਪਰ ਲੋਕ ਆਪਣੇ ਮੋਬਾਈਲਾਂ 'ਤੇ ਇੰਨਾ ਗੁੰਮ ਚੁੱਕੇ ਹਨ ਕਿ ਉਹ ਆਪਣੇ ਆਪ ਨੂੰ ਸਮਾਂ ਨਹੀਂ ਦੇ ਸਕਦੇ, ਉਹ ਆਪਣੇ ਨੇੜਲੇ ਲੋਕਾਂ ਨੂੰ ਸਮਾਂ ਨਹੀਂ ਦਿੰਦੇ।

Social Media Social Media

ਉਨ੍ਹਾਂ ਨੇ ਅੱਗੇ ਕਿਹਾ ਕਿ ਦਿਨ ਵੇਲੇ ਮੋਬਾਈਲ ਤੋਂ ਥੋੜ੍ਹਾ ਜਿਹਾ ਬ੍ਰੇਕ ਲਿਆ ਜਾਣਾ ਚਾਹੀਦਾ ਹੈ। ਅੱਜ ਦੇ ਯੁੱਗ ਵਿੱਚ ਅਜਿਹੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਉਪਲਬਧ ਹੈ ਜੋ ਸਾਡੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਕੋਰੋਨਾ ਦੇ ਵਧ ਰਹੇ ਕੇਸ। ਇਹ ਮੰਨਿਆ ਜਾਂਦਾ ਹੈ ਕਿ ਜਾਣਕਾਰੀ ਦੀ ਸਿਰਫ ਇੱਕ ਨਿਸ਼ਚਤ ਮਾਤਰਾ ਸਹੀ ਹੈ, ਵਧੇਰੇ ਜਾਣਕਾਰੀ ਤਣਾਅ ਨੂੰ ਵਧਾਉਂਦੀ ਹੈ।

 

Related Post