ਹੇਟ ਸਟੋਰੀ 4 ਨੂੰ ਲੈ ਕੈ ਕਾਫ਼ੀ ਉਤਸੁਕ ਹੈ ਇਹਾਨਾ ਢਿਲੋਂ

By  Gulshan Kumar March 6th 2018 07:57 AM -- Updated: March 6th 2018 07:58 AM

ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਇਹਾਨਾ ਢਿਲੋਂ ਬਾਲੀਵੁੱਡ ਵਿਚ ਹੇਟ ਸਟੋਰੀ 4 ਨਾਲ ਐਂਟਰੀ ਕਰਨ ਜਾ ਰਹੀ ਹੈ। 26 ਜਨਵਰੀ ਨੂੰ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਜੋ ਹੁਣ ਤੱਕ 34 ਮਿਲੀਅਨ ਤੋਂ ਵੀ ਉਪਰ ਦੇਖਿਆ ਜਾ ਚੁਕਿਆ ਹੈ।ਫ਼ਿਲਮ ਰੀਲੀਜ਼ ਹੋਣ ਚ ਕੁਛ ਹੀ ਦਿਨ ਰਹਿ ਗਏ ਨੇ। ਸੋ ਇਹਾਨਾ ਇਸ ਮੂਵੀ ਨੂੰ ਲੈ ਕੇ ਕਾਫ਼ੀ ਉਤਸੁਕ ਨਜ਼ਰ ਆ ਰਹੀ ਹੈ। ਤੇ ਇਹਾਨਾ ਦੀ ਇਹ ਉਤਸੁਕਤਾ ਦਿਖ ਰਹੀ ਹੈ, ਉਹਨਾਂ ਦੇ ਆਏ ਦਿਨ ਫੇਸਬੁੱਕ ਤੇ ਪੈ ਰਹੇ ਸਟੇਟਸ ਤੇ ਪਿਕਚਰਸ ਤੋਂ।

ਵੈਸੇ ਜੇ ਗੱਲ ਕੀਤੀ ਜਾਵੇ ਫ਼ਿਲਮ ਵਿੱਚ ਇਹਾਨਾ Ihana Dhillon ਦੇ ਕਿਰਦਾਰ ਦੀ ਤਾਂ ਉਹ ਫ਼ਿਲਮ ਵਿਚ ਕਾਫ਼ੀ ਬੋਲਡ ਅੰਦਾਜ਼ ਵਿਚ ਦਿਖਾਈ ਦੇ ਰਹੀ ਹੈ। ਇਹਾਨਾ ਤੋਂ ਇਲਾਵਾ ਉਰਵਸ਼ੀ ਰੁਟੇਲਾ, ਕਰਨ ਵਾਹੀ, ਤੇ ਵਿਵਾਨ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਤੇ ਨਜ਼ਰ ਆ ਰਹੇ ਨੇ। ਇਹ ਫ਼ਿਲਮ 9 ਮਾਰਚ ਨੂੰ ਰੀਲੀਜ਼ ਹੋਵੇਗੀ। ਜਿਸ ਨੂੰ ਵਿਸ਼ਾਲ ਪਾਂਡਿਆ ਨੇ ਡਾਈਰੇਕਟ ਕੀਤਾ ਹੈ। ਜਿਸ ਤਰੀਕੇ ਨਾਲ ਇਸ ਮੂਵੀ ਦੇ ਟਰੇਲਰ ਨੂੰ ਰਿਸਪੋਂਸ ਮਿਿਲਆ ਹੈ, ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਸੂਪਰ ਡੂਪਰ ਹਿੱਟ ਜਾਏਗੀ। ਬਾਕੀ ਅੰਦਾਜ਼ੇ ਜਿੰਨੇ ਮਰਜੀ ਲਾਈ ਜਾਉ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਫ਼ਿਲਮ ਕਿੰਨੀ ਕੁ ਪਸੰਦ ਆਈ ।

Edited By: Gourav Kochhar

Related Post