ਸੋਨੂੰ ਸੂਦ ਲੱਖਾਂ ਲੋਕਾਂ ਲਈ ਬਣੇ ਪ੍ਰੇਰਣਾ, ਸੋਨੂੰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਲੋਕ ਕਰਨ ਲੱਗੇ ਇਹ ਕੰਮ

By  Rupinder Kaler August 26th 2020 05:13 PM

ਸੋਨੂੰ ਸੂਦ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕੋਰੋਨਾ ਕਾਲ 'ਚ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਦੇ ਇਹਨਾਂ ਕੰਮਾਂ ਨੂੰ ਦੇਖ ਕੇ ਕੁਝ ਲੋਕ ਉਹਨਾਂ ਤੋਂ ਪ੍ਰੇਰਣਾ ਵੀ ਲੈ ਰਹੇ ਹਨ ।ਜਿਸ ਦਾ ਸਬੂਤ ਸੋਨੂੰ ਸੂਦ ਦੇ ਟਵਿੱਟਰ ਅਕਾਊਂਟ ਤੋਂ ਮਿਲਦਾ ਹੈ । ਕ੍ਰਿਸ਼ਣਾਮੂਰਤੀ ਨਾਮ ਦੇ ਇਕ ਟਵਿੱਟਰ ਉਪਭੋਗਤਾ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਵੀਡੀਓ ਸਾਂਝੀ ਕੀਤੀ। ਇਸ ਵੀਡੀਓ 'ਚ ਇਕ ਜੇਸੀਬੀ ਸੜਕ ਬਣਾਉਣ ਦਾ ਕੰਮ ਕਰਦੀ ਨਜ਼ਰ ਆਈ।

https://www.instagram.com/p/CEQsCS-gl28/

ਯੂਜ਼ਰਜ਼ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕੁੱਲ 20 ਲੱਖ ਰੁਪਏ ਇਕੱਠੇ ਕੀਤੇ ਗਏ। ਪੇਡੂ ਇਲਾਕਿਆਂ 'ਚ 4 ਕਿਲੋ ਮੀਟਰ ਸੜਕ ਤਿਆਰ ਕਰਨ ਲਈ ਓਡੀਸ਼ਾ ਤੋਂ ਜੇਸੀਬੀ ਲਿਆਂਦੀ ਹੈ। ਇਸ ਟਵੀਟ 'ਤੇ ਸੋਨੂੰ ਸੂਦ ਦਾ ਜਵਾਬ ਵੀ ਆਇਆ। ਉਨ੍ਹਾਂ ਨੇ ਲਿਖਿਆ-ਮੈਂ ਜਲਦ ਹੀ ਆਵਾਂਗਾ ਦੋਸਤੋ! ਤੁਹਾਡੇ ਨਾਲ ਮੁਲਾਕਾਤ ਕਰਨ ਲਈ। ਤੁਸੀਂ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ।

https://twitter.com/krishna0302/status/1297725808526503936

ਸੋਨੂੰ ਸੂਦ ਇਸ ਸਮੇਂ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫ਼ੀ ਐਕਟਿਵ ਹੈ। ਇਸ ਦੇ ਰਾਹੀਂ ਜੋ ਲੋਕ ਉਨ੍ਹਾਂ ਤੋਂ ਮਦਦ ਲੈ ਰਹੇ ਹਨ, ਉਨ੍ਹਾਂ ਦੀ ਮਦਦ ਸੋਨੂੰ ਕਰ ਰਹੇ ਹਨ। ਇਸ 'ਚ ਪਰਵਾਸੀ ਮਜ਼ਦੂਰ, ਬੇਰੁਜ਼ਗਾਰ ਤੇ ਅਸਾਮ ਹੜ੍ਹ ਤੋਂ ਪ੍ਰਭਾਵਿਤ ਲੋਕ ਸ਼ਾਮਲ ਹਨ।

Related Post