ਪਿਆਜ਼ ਦੇ ਰਸ ਦੇ ਹਨ ਬਹੁਤ ਫਾਇਦੇ, ਇਹਨਾਂ ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler November 28th 2020 05:29 PM

ਬਦਲਦਾ ਮੌਸਮ ਅਪਣੇ ਨਾਲ ਕਈ ਬੀਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਖੰਘ-ਬੁਖ਼ਾਰ ਵਰਗੇ ਰੋਗ ਆਮ ਹੁੰਦੇ ਹਨ । ਅਜਿਹੇ ਵਿਚ ਅਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਮੌਸਮ ਵਿਚ ਜੇਕਰ ਤੁਸੀ ਖੰਘ ਦੀ ਚਪੇਟ ਵਿਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ਼ ਦਾ ਰਸ ਤੁਹਾਨੂੰ ਇਸ ਤੋਂ ਰਾਹਤ ਪਹੁੰਚਾ ਸਕਦਾ ਹੈ ।

onion-water

ਹੋਰ ਪੜ੍ਹੋ :

ਸਰਵਾਈਕਲ ਦੇ ਦਰਦ ਤੋਂ ਇਹ ਘਰੇਲੂ ਉਪਾਅ ਕਰਕੇ ਤੁਸੀਂ ਵੀ ਪਾ ਸਕਦੇ ਹੋ ਛੁਟਕਾਰਾ

ਕਿਸਾਨਾਂ ਦੀ ਸੇਵਾ ‘ਚ ਜੁਟੇ ਖਾਲਸਾ ਏਡ ਦੇ ਵਲੰਟੀਅਰ, ਥਾਂ-ਥਾਂ ਲਗਾਏ ਲੰਗਰ

onion-water

ਪਿਆਜ਼ ਦਾ ਪਾਣੀ ਸਰੀਰ ਨੂੰ ਊਰਜਾ ਦਿੰਦਾ ਹੈ । ਪਿਆਜ਼ ਦਾ ਰਸ ਤਿਆਰ ਕਰਨ ਦਾ ਤਰੀਕਾ : ਇਕ ਪਿਆਜ਼ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇਕ ਕਟੋਰੀ ਪਾਣੀ ਵਿਚ ਪਾ ਦਿਉ ਅਤੇ 6-8 ਘੰਟੇ ਤਕ ਛੱਡ ਦਿਉ। ਇਸ ਨੂੰ ਵਧੀਆ ਬਣਾਉਣ ਲਈ ਇਸ ਵਿਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।

onion-water

ਪਿਆਜ ਦਾ ਰਸ ਠੰਢ ਤੋਂ ਬਚਾਉਂਦਾ ਹੈ। ਵਾਇਰਲ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ। ਪਿਆਜ ਦਾ ਰਸ ਬਲਗ਼ਮ ਨੂੰ ਬਾਹਰ ਕਢਦਾ ਹੈ। ਰੋਗ ਪ੍ਰਤੀਰੋਧਕ ਸਮਰਥਾ ਵਧਾਉਂਦਾ ਹੈ। ਸਰੀਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ।

Related Post