ਬਾਲੀਵੁੱਡ ਦਾ ਮਸ਼ਹੂਰ ਫ਼ਿਲਮ ਨਿਰਮਾਤਾ ਬਣਾ ਰਿਹਾ ਹੈ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਫ਼ਿਲਮ, ਬਾਲੀਵੁੱਡ ਦੇ ਇਹ ਅਦਾਕਾਰ ਨਿਭਾਅ ਸਕਦੇ ਹਨ ਚਮਕੀਲੇ ਦਾ ਕਿਰਦਾਰ

By  Rupinder Kaler December 20th 2019 04:04 PM

ਮਸ਼ਹੂਰ ਫ਼ਿਲਮ ਨਿਰਮਾਤਾ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਮਤਿਆਜ ਨੇ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਤੋਂ ਫ਼ਿਲਮ ਬਨਾਉਣ ਦੀ ਇਜਾਜ਼ਤ ਲੈ ਲਈ ਹੈ ਤੇ ਇਸ ਦੀ ਕਹਾਣੀ ਤੇ ਕੰਮ ਸ਼ੁਰੁ ਕਰ ਦਿੱਤਾ ਗਿਆ ਹੈ । ਫ਼ਿਲਮ ਵਿੱਚ ਚਮਕੀਲੇ ਦੀ ਭੂਮਿਕਾ ਨੂੰ ਨਿਭਾਉਣ ਲਈ ਇਮਤਿਆਜ਼ ਨੇ ਕਾਰਤਿਕ ਆਰਿਅਨ ਤੇ ਆਯੂਸ਼ਮਨ ਖੁਰਾਣਾ ਨਾਲ ਸੰਪਰਕ ਕੀਤਾ ਹੈ । ਇਮਤਿਆਜ਼ ਨੂੰ ਲੱਗਦਾ ਹੈ ਕਿ ਇਹ ਦੋਵੇਂ ਅਦਾਕਾਰ ਚਮਕੀਲੇ ਦੇ ਕਿਰਦਾਰ ਲਈ ਫ਼ਿੱਟ ਬੈਠਣਗੇ ।

https://www.instagram.com/p/B3oncx0FlZa/

ਇਮਤਿਆਜ ਫ਼ਿਲਮ ਹਾਲ ਰੋਮਾਂਟਿਕ ਡਰਾਮਾ ‘ਆਜ ਕੱਲ੍ਹ’ ਦੀ ਫਾਈਨਲ ਆਡਿਟਿੰਗ ਵਿੱਚ ਵਿਆਸਤ ਹਨ । ਇਸ ਫ਼ਿਲਮ ਵਿੱਚ ਕਾਰਤਿਕ ਤੇ ਸਾਰਾ ਅਲੀ ਖ਼ਾਨ ਲੀਡ ਰੋਲ ਵਿੱਚ ਹੋਣਗੇ । ਇਸ ਫ਼ਿਲਮ ਦੇ ਖਤਮ ਹੋਣ ਤੋਂ ਬਾਅਦ ਉਹ ਅਮਰ ਸਿੰਘ ਚਮਕੀਲਾ ’ਤੇ ਕੰਮ ਸ਼ੁਰੂ ਕਰਨਗੇ ।

ਅਮਰ ਸਿੰਘ ਚਮਕੀਲਾ ਦੀ ਗੱਲ ਕੀਤੀ ਜਾਵੇ ਤਾਂ ਚਮਕੀਲਾ ਪੰਜਾਬ ਦਾ ਉਹ ਹਿੱਟ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ । ਇੱਕ ਗਰੀਬ ਪਰਿਵਾਰ ਵਿੱਚ ਜਨਮੇ ਚਮਕੀਲੇ ਗਾਇਕੀ ਦੇ ਖੇਤਰ ਵਿੱਚ ਆਉਣ ਲਈ ਬਹੁਤ ਮਿਹਨਤ ਕੀਤੀ ਤੇ ਬਹੁਤ ਘੱਟ ਸਮੇਂ ਵਿੱਚ ਪੰਜਾਬ ਦਾ ਹਿੱਟ ਗਾਇਕ ਬਣ ਗਿਆ ।

ਪਰ ਚਮਕੀਲੇ ਦੀ ਇਹ ਤਰੱਕੀ ਜ਼ਿਆਦਾ ਚਿਰ ਨਹੀਂ ਰਹੀ ਕਿਉਂਕਿ 27 ਸਾਲਾਂ ਦੀ ਉਮਰ ਵਿੱਚ ਇੱਕ ਅਖਾੜੇ ਦੌਰਾਨ ਚਮਕੀਲੇ ਤੇ ਅਮਰਜੋਤ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਇਸ ਜੋੜੀ ਦੀ ਮੌਤ ਦਾ ਭੇਦ ਅੱਜ ਵੀ ਬਰਕਰਾਰ ਹੈ ।

Related Post