ਅਦਰਕ ਸਰਦੀ ਜੁਕਾਮ ਤੋਂ ਇਲਾਵਾ ਇਹਨਾਂ ਬਿਮਾਰੀਆਂ ਦਾ ਵੀ ਕਰਦਾ ਹੈ ਇਲਾਜ਼

By  Rupinder Kaler September 8th 2021 04:41 PM -- Updated: September 8th 2021 04:42 PM

ਸਰਦੀ ਜ਼ੁਕਾਮ ਤੋਂ ਬਚਾਅ ਲਈ ਅਕਸਰ ਅਦਰਕ (ginger benefits) ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਦਰਦ ਤੋਂ ਛੁਟਕਾਰਾ ਦਿਵਾਉਣ ਵਿਚ ਵੀ ਮਦਦ ਕਰਦਾ ਹੈ। ਅਦਰਕ ਦੇ ਰਸ ਵਿਚ ਭਰਪੂਰ ਮਾਤਰਾ ਵਿਚ ਦਰਦ ਨਿਵਾਰਕ ਗੁਣ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਅਦਰਕ ਵਿਚ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਲਿਪਿਡ ਪੈਰੋਕਕਸੀਡੇਸ਼ਨ ਅਤੇ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੀ ਹੈ।

ginger benefits Pic Courtesy: Instagram

ਹੋਰ ਪੜ੍ਹੋ :

ਦਿਲਜੀਤ ਦੋਸਾਂਝ ਨੇ ਗੀਤ ‘Black & White’ ਦੇ ਚੇਲੈਂਜ ਨੂੰ ਪੂਰਾ ਕਰਨ ਦੇ ਚੱਕਰ ‘ਚ ਆਪਣੇ ਸਾਥੀ ਦਾ ਕੀਤਾ ਬੁਰਾ ਹਾਲ, ਦੇਖੋ ਵੀਡੀਓ

ginger Pic Courtesy: Instagram

ਕੱਚੇ ਅਦਰਕ (ginger benefits)  ਨੂੰ ਪੀਸ ਕੇ ਦਰਦ ਵਾਲੀ ਥਾਂ ’ਤੇ ਲਾਉਣ ਨਾਲ ਮਾਸਪੇਸ਼ੀਆਂ ਦੀ ਸੋਜ, ਨਸਾਂ ਦੀ ਸੋਜ, ਮੋਚ ਅਤੇ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ। ਅਦਰਕ (ginger benefits)  ਵਿਚ ਕੁਦਰਤੀ ਗੁਣ ਮੌਜੂਦ ਹੁੰਦੇ ਹਨ ਇਸ ਲਈ ਇਸ ਦਾ ਕੋਈ ਬੁਰਾ ਅਸਰ ਵੀ ਨਹੀਂ ਹੁੰਦਾ। ਮਾਈਗਰੇਨ ਦੀ ਸਮੱਸਿਆ ਹੋਣ ’ਤੇ ਅਦਰਕ ਨੂੰ ਪੀਸ ਕੇ ਅਪਣੇ ਸਿਰ ਵਿਚ ਲਾਉ।

ginger picture Pic Courtesy: Instagram

ਅਜਿਹਾ ਕਰਨ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ। ਨਹਾਉਣ ਦੇ ਪਾਣੀ ਵਿਚ ਅਦਰਕ ਦਾ ਰਸ ਮਿਲਾ ਕੇ ਨਹਾਉਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਹ ਗਠੀਏ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ (ginger benefits)  ਵਿਚ ਜਿੰਜਰੋਲ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਦਾ ਹੈ।

Related Post