ਨਿਊਜੀਲੈਂਡ ਵਿੱਚ ਨੌਜਵਾਨ ਨੇ ਪੰਜਾਬੀਆਂ ਦਾ ਵਧਾਇਆ ਮਾਣ, ਜਾਨ ਜ਼ੋਖਮ ਵਿੱਚ ਪਾ ਕੇ ਡੁੱਬਦੇ ਬੰਦੇ ਦੀ ਬਚਾਈ ਜਾਨ

By  Rupinder Kaler July 10th 2021 05:18 PM

ਪੰਜਾਬੀ ਆਪਣੀ ਦਲੇਰੀ ਲਈ ਜਾਣੇ ਜਾਂਦੇ ਹਨ । ਇਸੇ ਤਰ੍ਹਾਂ ਦੀ ਦਲੇਰੀ ਪੰਜਾਬੀ ਨੌਜਵਾਨ ਨਿਊਜੀਲੈਂਡ ਵਿੱਚ ਦਿਖਾਈ ਹੈ, ਜਿੱਥੇ ਨੌਜਵਾਨ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਕ ਵਿਅਕਤੀ ਨੂੰ ਪਾਣੀ ਵਿੱਚ ਡੁੱਬਣੋ ਬਚਾ ਲਿਆ। ਨੌਜਵਾਨ ਦੀ ਬਹਾਦਰੀ ਨੂੰ ਦੇਖ ਕੇ ਉੱਥੋਂ ਦੀ ਪੁਲਿਸ ਨੇ ਸੁਖਵਿੰਦਰ ਸਿੰਘ ਨਾਮ ਦੇ ਇਸ ਨੌਜਵਾਨ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਮਾਣ ਵਧਾਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ ।

ਹੋਰ ਪੜ੍ਹੋ :

ਮਰਹੂਮ ਗਾਇਕ ਰਾਜ ਬਰਾੜ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ ਧੀ ਸਵੀਤਾਜ ਬਰਾੜ, ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

ਇਹ ਘਟਨਾ ਰਾਜਧਾਨੀ ਵਲੰਗਿਟਨ ਨੇੜੇ ਪੋਰੀਰੂਆ ’ਚ ਵਾਪਰੀ ਸੀ। ਜਿੱਥੇ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ ’ਤੇ ਬੈਠੇ ਕੁੱਝ ਖਾ-ਪੀ ਰਹੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਵਿਅਕਤੀ ਪਾਣੀ ’ਚ ਡੁੱਬ ਰਿਹਾ ਸੀ। ਪਾਣੀ ’ਚ ਤਰਨਾ ਨਾ ਜਾਨਣ ਦੇ ਬਾਵਜੂਦ ਸੁਖਵਿੰਦਰ ਸਿੰਘ ਤੁਰੰਤ ਆਪਣੇ ਕੱਪੜੇ ਲਾਹ ਕੇ ਪਾਣੀ ਵਿੱਚ ਵੜ੍ਹ ਗਿਆ ਅਤੇ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਂਦਾ।

ਇਸੇ ਦੌਰਾਨ ਉਸਦੀ ਪਤਨੀ ਉਰੀਆਨਾ ਕੌਰ ਨੇ ਐਮਰਜੈਸੀ ਸੇਵਾਵਾਂ ਵਾਸਤੇ ਫ਼ੋਨ ਕਰ ਦਿੱਤਾ ਅਤੇ ਪੁਲੀਸ ਮੌਕੇ ’ਤੇ ਪੁੱਜ ਗਈ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਪਿੱਛੋਂ ਪੁਲੀਸ ਨੇ ਏਰੀਆ ਕਮਾਂਡਰਜ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਹੈ।

Related Post