ਕੋਰੋਨਾ ਮਹਾਮਾਰੀ ਵਿੱਚ ਆਟੋਚਾਲਕ ਜਾਵੇਦ ਬਣਿਆ ਸਭ ਲਈ ਮਿਸਾਲ

By  Rupinder Kaler April 30th 2021 06:57 PM -- Updated: April 30th 2021 07:04 PM

ਕੋਰੋਨਾ ਮਹਾਮਾਰੀ ਵਿੱਚ ਜਿੱਥੇ ਲੋਕ ਮਰ ਰਹੇ ਹਨ ਉੱਥੇ ਕੁਝ ਲੋਕ ਅਜਿਹੇ ਹਨ ਜਿਹੜੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਲੱਗੇ ਹੋਏ ਹਨ । ਇਹਨਾਂ ਲੋਕਾਂ ਵਿੱਚੋਂ ਇੱਕ ਹੈ ਆਟੋ ਚਾਲਕ ਜਾਵੇਦ, ਜਿਹੜਾ ਅਜਿਹੀ ਮਿਸਾਲ ਪੇਸ਼ ਕਰ ਰਿਹਾ ਹੈ । ਜਿਸ ਕਰਕੇ ਉਸ ਦੇ ਚਰਚੇ ਦੇਸ਼ ਭਰ ਵਿੱਚ ਹੋ ਰਹੇ ਹਨ ।

Pic Courtesy: Youtube

ਹੋਰ ਪੜ੍ਹੋ :

ਲਹਿੰਬਰ ਹੁਸੈਨਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਸ਼ੁਰੂ ਹੋਇਆ ਗਾਇਕੀ ਦਾ ਸਫ਼ਰ

Pic Courtesy: Youtube

ਜਾਵੇਦ ਨੇ ਇਸ ਸੰਕਟ ਵਿੱਚ ਮਰੀਜ਼ਾਂ ਦੀ ਸਹਾਇਤਾ ਲਈ ਆਟੋ ਨੂੰ ਇੱਕ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਗਿਆ। ਜਾਵੇਦ ਮੁਤਾਬਿਕ ਉਸਨੇ ਮਰੀਜ਼ਾਂ ਦੀ ਸਹਾਇਤਾ ਲਈ ਆਪਣੇ ਆਟੋ ਨੂੰ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਹੈ।

Pic Courtesy: Youtube

ਆਟੋ ਵਿਚ ਆਕਸੀਜਨ ਸਿਲੰਡਰ ਰੱਖ ਕੇ ਮਰੀਜ਼ਾਂ ਨੂੰ ਮੁਫਤ ਸਵਾਰੀ ਦੇ ਨਾਲ ਆਕਸੀਜਨ ਮੁਹੱਈਆ ਕਰਵਾ ਰਿਹਾ ਹੈ। ਇਸ ਤਰ੍ਹਾਂ ਦੀ ਸੇਵਾ ਨੂੰ ਜਾਰੀ ਰੱਖਣ ਲਈ ਜਾਵੇਦ ਨੂੰ ਪੈਸੇ ਦੀ ਥੋੜ ਮਹਿਸੂਸ ਹੋਈ ਤਾਂ ਉਸ ਨੇ ਮਨੁੱਖਤਾ ਦੀ ਸੇਵਾ ਕਰਨ ਲਈ ਆਪਣੀ ਪਤਨੀ ਦੇ ਗਹਿਣਿਆਂ ਨੂੰ ਵੇਚ ਦਿੱਤਾ।

Related Post