ਪੰਜਾਬ ’ਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਕਾਰੋਬਾਰੀ ਪੀਟਰ ਵਿਰਦੀ ਨੇ ਵੀ ਵਧਾਇਆ ਮਦਦ ਲਈ ਹੱਥ

By  Rupinder Kaler May 22nd 2021 04:44 PM

ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ । ਇਸ ਸਭ ਦੇ ਚੱਲਦੇ ਯੂ ਕੇ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਵੀ ਕੋਰੋਨਾ ਮਰੀਜ਼ਾਂ ਦੇ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ, ਉਹਨਾਂ ਦੀ ਮਦਦ ਲਈ ਅੱਗੇ ਆਏ ਹਨ ।

Pic Courtesy: Instagram

ਹੋਰ ਪੜ੍ਹੋ :

ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਪਾਈਆਂ ਲਾਹਣਤਾਂ

ਉਹਨਾਂ ਦੀ ਸੰਸਥਾ ਵਿਰਦੀ ਫਾਊਂਡੇਸ਼ਨ ਤੇ ਖਾਲਸਾ ਜੱਥਾ ਵੱਲੋਂ ਪੰਜਾਬ ਦੇ ਮਰੀਜ਼ਾਂ ਲਈ ਆਕਸੀਜ਼ਨ ਕੰਟੇਨਰ ਤੇ ਦਵਾਈਆਂ ਭੇਜੀਆ ਗਈਆਂ ਹਨ । ਜਿਸ ਦੀ ਜਾਣਕਾਰੀ ਪੀਟਰ ਵਿਰਦੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀ ਹੈ । ਉਹਨਾਂ ਨੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਇਸ ਲੋਕ ਭਲਾਈ ਦੇ ਕੰਮ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਕਰ ਰਹੇ ਹਨ ।

ਉਹਨਾਂ ਦੀ ਸੰਸਥਾ ਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਉਹਨਾਂ ਜਿਲਿ੍ਹਆਂ ਵਿੱਚ ਇਹ ਆਕਸੀਜਨ ਕੰਟੇਨਰ ਭੇਜੇ ਜਾਣਗੇ ਜਿੱਥੇ ਸਭ ਤੋਂ ਵੱਧ ਕੋਰੋਨਾ ਵਾਇਰਸ ਦਾ ਪ੍ਰਭਾਵ ਹੈ । ਇਸ ਦੇ ਨਾਲ ਉਹਨਾਂ ਨੇ ਇੱਕ ਵੈਬਸਾਈਟ ਦਾ ਲਿੰਕ www.oxygenforpunjab.co.uk  ਸਾਂਝਾ ਕੀਤਾ ਹੈ । ਜਿਸ ‘ਤੇ ਕਲਿੱਕ ਕਰਕੇ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ ।

 

View this post on Instagram

 

A post shared by PETER VIRDEE (@peter.virdee)

Related Post