2019 'ਚ ਇਹਨਾਂ ਖਿਡਾਰੀਆਂ ਦਾ ਜੀਵਨ ਆਵੇਗਾ ਵੱਡੇ ਪਰਦੇ 'ਤੇ ਨਜ਼ਰ

By  Aaseen Khan January 2nd 2019 03:44 PM

ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਅਤੇ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ। ਸਾਲ 2019 'ਚ ਵੀ ਇਹ ਟਰੈਂਡ ਬਰਕਰਾਰ ਰਹਿੰਦਾ ਦਿਖਾਈ ਦੇ ਰਿਹਾ ਹੈ। ਵੈਸੇ ਤਾਂ ਨਵਾਜ਼ੂਦੀਨ , ਕੰਗਨਾ ਰਣੌਤ ਰਿਤਿਕ ਰੋਸ਼ਨ ਸਾਰੇ ਸਟਾਰਜ਼ ਆਪਣੀ ਅਲੱਗ ਅਲੱਗ ਬਾਇਓਪਿਕ ਫ਼ਿਲਮਾਂ ਨੂੰ ਲੈ ਕੇ ਚਰਚਾ 'ਚ ਹਨ। ਪਰ ਅੱਜ ਅਸੀਂ ਸਪੋਰਟਜ਼ ਪਰਸਨੈਲਿਟੀਜ਼ 'ਤੇ ਬਣਨ ਵਾਲੀਆਂ ਫ਼ਿਲਮਾਂ ਦੀ ਗੱਲ ਕਰਨ ਜਾ ਰਹੇ ਹਾਂ।ਸਾਲ 2019 'ਚ 1983 ਦੀਆਂ ਯਾਦਾਂ ਨੂੰ ਫਿਰ ਤਾਜ਼ਾ ਕੀਤਾ ਜਾਵੇਗਾ। ਇਸ ਸਾਲ 30 ਅਗਸਤ ਨੂੰ ਕਪਿਲ ਦੇਵ ਦੀ ਜ਼ਿੰਦਗੀ ਅਤੇ 1983 ਵਰਲਡ ਕੱਪ 'ਤੇ ਫਿਲਮ 30 ਅਗਸਤ ਨੂੰ ਰਿਲੀਜ਼ ਕੀਤੀ ਜਾਣੀ ਹੈ। ਫਿਲਮ 'ਚ ਕਪਿਲ ਦੇਵ ਦਾ ਲੀਡ ਰੋਲ ਟੈਲੇਂਟਡ ਕਲਾਕਾਰ ਰਣਵੀਰ ਸਿੰਘ ਨਿਭਾ ਰਹੇ ਹਨ। ਫਿਲਮ ਦਾ ਨਾਮ '83' ਰੱਖਿਆ ਗਿਆ ਹੈ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਇਹਨਾਂ ਦਿਨਾਂ 'ਚ ਬਾਲੀਵੁੱਡ ਦੇ ਗਲਿਆਰਿਆਂ 'ਚ ਚਰਚਾ ਹੈ ਮਸ਼ਹੂਰ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਜੀਵਨੀ 'ਤੇ ਬਣਨ ਵਾਲੀ ਫਿਲਮ ਦੀ। ਸਾਇਨਾ ਨੇਹਵਾਲ ਦੀ ਬਾਇਓਪਿਕ 'ਚ ਲੀਡ ਰੋਲ ਫੇਮਸ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨਿਭਾਉਣ ਵਾਲੇ ਹਨ। ਇਸ ਫਿਲਮ 'ਚ ਸ਼ਰਧਾ ਕਪੂਰ ਦੀਆਂ ਕੁਝ ਝਲਕੀਆਂ ਵੀ ਸਾਹਮਣੇ ਆ ਚੁੱਕੀਆਂ ਹਨ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਓਲੰਪਿਕ 'ਚ ਸੋਨ ਤਮਗਾ ਜੇਤੂ ਨਿਸ਼ਾਨੇ ਬਾਜ਼ ਅਭਿਨਵ ਬਿੰਦਰਾ ਦੀ ਜੀਵਨੀ 'ਤੇ ਵੀ ਇਸ ਸਾਲ ਫਿਲਮ ਬਣਨ ਜਾ ਰਹੀ ਹੈ। ਫਿਲਮ 'ਚ ਅਨਿਲ ਕਪੂਰ ਦੇ ਪੁੱਤਰ ਹਰਸ਼ਵਰਧਨ ਲੀਡ ਰੋਲ ਨਿਭਾ ਰਹੇ ਹਨ। ਹਰਸ਼ਵਰਧਨ ਅਭਿਨਵ ਬਿੰਦਰਾ ਦੇ ਕਿਰਦਾਰ 'ਚ ਢਲੇ ਨਜ਼ਰ ਆਉਣ ਵਾਲੇ ਹਨ। ਹਰਸ਼ਵਰਧਨ ਇਸ ਤੋਂ ਪਹਿਲਾ ਫਿਲਮ 'ਭਾਵੇਸ਼ ਜੋਸ਼ੀ' 'ਚ ਨਜ਼ਰ ਆਏ ਸੀ। ਸ਼ੁਰੂਆਤ ਤੋਂ ਹੀ ਹਿੱਟ ਫਿਲਮ ਦੀ ਤਲਾਸ਼ ਕਰ ਰਹੇ ਹਰਸ਼ ਵਰਧਨ ਦੀਆਂ ਇਸ ਫਿਲਮ ਨਾਲ ਕਾਫੀ ਉਮੀਦਾਂ ਜੁੜੀਆਂ ਹਨ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਮਸ਼ਹੂਰ ਫੁਟਬਾਲ ਕਲੱਬ ਮੋਹਨ ਬਾਗਾਨ ਏ. ਸੀ. ਨੂੰ 1911 'ਚ ਮਿਲੀ ਇਤਿਹਾਸਿਕ ਜਿੱਤ 'ਤੇ ਵੀ ਇੱਕ ਫਿਲਮ ਬਨਣ ਜਾ ਰਹੀ ਹੈ। ਖਬਰ ਹੈ ਕਿ ਇਸ ਫਿਲਮ ਵਿੱਚ ਜਾਨ ਅਬ੍ਰਾਹਮ ਲੀਡ ਰੋਲ 'ਚ ਵਿਖਾਈ ਦੇ ਸਕਦੇ ਹਨ। ਇਸ ਫਿਲਮ ਨੂੰ ਨਿਖਿਲ ਆਡਵਾਨੀ ਬਣਾ ਰਹੇ ਹਨ। ਹਾਲ ਹੀ 'ਚ ਜਾਨ ਦੀ ਫਿਲਮ 'ਸਤਿਅਮੇ ਜੈਤੇ' ਰਿਲੀਜ਼ ਹੋਈ ਸੀ ਪਰ ਇਹ ਫਿਲਮ ਦਰਸ਼ਕਾਂ ਨੂੰ ਕੁੱਝ ਖਾਸ ਪਸੰਦ ਨਹੀਂ ਆਈ ਸੀ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਭਾਰਤੀ ਬੈਡਮਿੰਟਨ ਟੀਮ ਦੇ ਕੋਚ ਅਤੇ ਪੂਰਵ ਖਿਡਾਰੀ ਪੁਲੇਲਾ ਗੋਪੀਚੰਦ ਦੀ ਜੀਵਨੀ 'ਤੇ ਵੀ ਫਿਲਮ ਬਨਣ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਇਹ ਬਾਇਓਪਿਕ ਹਿੰਦੀ ਤੋਂ ਇਲਾਵਾ ਤੇਲਗੂ 'ਚ ਵੀ ਬਣੇਗੀ। ਫਿਲਮ ਦੇ ਪ੍ਰੋਡਿਊਸਰ ਹੋਣਗੇ ਵਿਕਰਮ ਮਲਹੋਤਰਾ। ਵਿਕਰਮ ਇਸ ਤੋਂ ਪਹਿਲਾਂ ਏਅਰਲਿਫਟ , ਬੇਬੀ ਅਤੇ ਸ਼ੇਫ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਇਸ ਫਿਲਮ 'ਚ ਲੀਡ ਰੋਲ ਕੌਣ ਕਰੇਗਾ ਹਾਲੇ ਇਸਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।ਪਰ ਇਸ ਫਿਲਮ ਲਈ ਅਦਾਕਾਰ ਅਕਸ਼ੇ ਕੁਮਾਰ ਦੇ ਨਾਮ ਦੀ ਚਰਚਾ ਹੋ ਰਹੀ ਹੈ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਬਾਲੀਵੁੱਡ ਦੇ ਫੇਮਸ ਅਦਾਕਾਰ ਸ਼ਾਹਿਦ ਕਪੂਰ ਵੀ ਇਸ ਸਾਲ ਬਾਕਸਿੰਗ ਚੈਂਪੀਅਨ ਅਤੇ ਏਸ਼ੀਅਨ ਖੇਡਾਂ 'ਚ ਸੋਨ ਤਮਗਾ ਜੇਤੂ ਡਿਕੋਂ ਸਿੰਘ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ।

In Year 2019 this sports persons biopic seen on cinema ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਆਏ ਪਾਲੀਵੁੱਡ 'ਚ ਮਸ਼ਹੂਰ ਸਖਸ਼ੀਅਤਾਂ ਦੀਆਂ ਜ਼ਿੰਦਗੀਆਂ ਨੂੰ ਸਿਨੇਮਾਂ 'ਤੇ ਦਿਖਾਉਣ ਦਾ ਟਰੈਂਡ ਚੱਲ ਰਿਹਾ ਹੈ।

ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸ਼ਹਿਦ ਕਪੂਰ ਕਿਸੇ ਸਖਸ਼ੀਅਤ ਦੀ ਬਾਇਓਪਿਕ 'ਚ ਨਜ਼ਰ ਆਉਣ।

Related Post