ਇੰਦਰਜੀਤ ਨਿੱਕੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰ ਰਹੇ ਇਹ ਖ਼ਾਸ ਕੰਮ,ਸਰੋਤਿਆਂ ਨੂੰ ਵੀ ਦੇ ਰਹੇ ਸੁਨੇਹਾ

By  Shaminder November 4th 2019 04:53 PM

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਮਨਾ ਰਿਹਾ ਹੈ ।ਉੱਥੇ ਹੀ ਪੰਜਾਬੀ ਇੰਡਸਟਰੀ ਵੱਲੋਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਕੱਢੇ ਜਾ ਰਹੇ ਹਨ ।ਇੰਦਰਜੀਤ ਨਿੱਕੂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਕੱਢਿਆ ਹੈ ।

ਹੋਰ ਵੇਖੋ:ਇਹ ਹੈ ਗਾਇਕ ਇੰਦਰਜੀਤ ਨਿੱਕੂ ਦੀ ਕਿਊਟ ਜਿਹੀ ਧੀ,ਨਿੱਕੂ ਨੇ ਸਾਂਝਾ ਕੀਤਾ ਵੀਡੀਓ

ਪਰ ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਖ਼ਾਸ ਸੁਨੇਹਾ ਦੇ ਰਹੇ ਨੇ ।ਦਰਅਸਲ ਇੰਦਰਜੀਤ ਨਿੱਕੂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਗੁਰੂ ਸਾਹਿਬ ਦੀ ਬਾਣੀ 'ਤੇ ਅਮਲ ਕਰਨ ਦੀ ਤਾਕੀਦ ਕਰਦੇ ਹੋਏ 'ਪਵਨ ਗੁਰੂ ਪਾਣੀ ਪਿਤਾ' ਦੇ ਬਚਨਾਂ ਨੂੰ ਸਾਰਥਕ ਕਰਨ ਲਈ ਪੌਦੇ ਲਗਾ ਰਹੇ ਨੇ ਅਤੇ ਉਨ੍ਹਾਂ ਦੇ ਬਚਨਾਂ 'ਤੇ ਆਪਣੇ ਸਰੋਤਿਆਂ ਨੂੰ ਵੀ ਚੱਲਣ ਲਈ ਪ੍ਰੇਰਿਤ ਕਰ ਰਹੇ ਨੇ ।

https://www.facebook.com/InderjitNikkuOfficial/photos/a.472399152856348/2529226440506932/?type=3&theater

ਉਨ੍ਹਾਂ ਨੇ ਪੌਦੇ ਲਗਾਉਂਦਿਆਂ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਹਨ ।

 

Related Post