ਇੰਦਰਜੀਤ ਨਿੱਕੂ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ ਦੀ ਤਸਵੀਰ ਕੀਤੀ ਸਾਂਝੀ, ਮਾਪਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਕੀਤੀ ਅਰਦਾਸ

By  Shaminder June 2nd 2021 01:33 PM

ਗਾਇਕ ਇੰਦਰਜੀਤ ਨਿੱਕੂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਮਾਤਾ ਪਿਤਾ ਨਜ਼ਰ ਆ ਰਹੇ ਹਨ ।

Inderjit nikku Image From Inderjit Nikku's Instagram

ਹੋਰ ਪੜ੍ਹੋ :  ਅਦਾਕਾਰਾ ਜਾਨ੍ਹਵੀ ਕਪੂਰ ਨੇ ਦੱਸੀ ਆਪਣੀ ਮਾਂ ਸ਼੍ਰੀ ਦੇਵੀ ਦੀ ਆਖਰੀ ਇੱਛਾ 

Inderjit Nikku Image From Inderjit Nikku's Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇੰਦਰਜੀਤ ਨਿੱਕੂ ਨੇ ਲਿਖਿਆ ਕਿ ‘ਮੌਮ ਡੈਡ ਦੀ ਇੱਕ ਯਾਦਗਰ ਤਸਵੀਰ…ਵਾਹਿਗੁਰੂ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖੇ ਮੇਰੇ ਮੌਮ ਡੈਡ ਨੂੰ ,, ਅਤੇ ਦੁਨੀਆ ਦੇ ਹਰ ਬੱਚੇ ਦੇ ਮੌਮ ਡੈਡ ਨੂੰ ਵੀ’।

inderjit nikku Image From Inderjit Nikku's Instagram

ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

 

View this post on Instagram

 

A post shared by inderjitnikku ?15 Oct❤️❤️❤️❤️ (@inderjitnikku)

ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਗੀਤਾਂ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਨਿੱਕੂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।

 

Related Post