ਇਹ ਹੈ ਗਾਇਕ ਇੰਦਰਜੀਤ ਨਿੱਕੂ ਦੀ ਕਿਊਟ ਜਿਹੀ ਧੀ,ਨਿੱਕੂ ਨੇ ਸਾਂਝਾ ਕੀਤਾ ਵੀਡੀਓ 

By  Shaminder July 22nd 2019 10:23 AM

ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਫੇਸਬੁੱਕ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਧੀ ਏਕਮ ਦੇ ਨਾਲ ਕਾਰ 'ਚ ਬੈਠੇ ਹਨ । ਪਰ ਉਨ੍ਹਾਂ ਦੀ ਧੀ ਏਕਮ ਨੂੰ ਜਦੋਂ ਉਹ ਬਾਹਰ ਜਾਣ ਲਈ ਕਹਿੰਦੇ ਹਨ ਤਾਂ ਉਹ ਕਾਰ 'ਚ ਹੀ ਬੈਠੇ ਰਹਿਣ ਦੀ ਜ਼ਿੱਦ ਕਰਦੀ ਹੈ ।

Image result for inderjit nikku

ਉਹ ਆਪਣੀ ਇਸ ਕਿਊਟ ਜਿਹੀ ਧੀ ਨੂੰ ਕਾਰ ਚੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਬਹਾਨੇ ਲਗਾਉਂਦੇ ਹਨ ਪਰ ਉਨ੍ਹਾਂ ਦੀ ਧੀ ਕਾਰ ਚੋਂ ਬਾਹਰ ਨਿਕਲਦੀ ਹੀ ਨਹੀਂ ।ਇੰਦਰਜੀਤ ਨਿੱਕੂ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ ।

https://www.facebook.com/InderjitNikkuOfficial/videos/2338848043043422/

 

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਇਹ ਕਿਊਟ ਜਿਹੀ ਧੀ ਕਿਸ ਤਰ੍ਹਾਂ ਉਨ੍ਹਾਂ ਦੇ ਨਾਲ ਹੀ ਜਾਣ ਦੀ ਜ਼ਿੱਦ ਕਰ ਰਹੀ ਹੈ ।ਇੰਦਰਜੀਤ ਨਿੱਕੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ ਜੱਜ ਦੇ ਤੌਰ 'ਤੇ ਵੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ ।

Related Post