ਇੰਦਰਜੀਤ ਨਿੱਕੂ ਦਾ ਨਵਾਂ ਗਾਣਾ ‘ਸ਼ੁਦਾਈ’ ਹੋਇਆ ਰਿਲੀਜ਼

By  Rupinder Kaler March 19th 2021 05:28 PM -- Updated: March 19th 2021 05:31 PM

ਇੰਦਰਜੀਤ ਨਿੱਕੂ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਸ਼ੁਦਾਈ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗੀਤ ਦੇ ਬੋਲ ਦੇਵ ਧੀਮਾਨ ਨੇ ਲਿਖੇ ਹਨ ਅਤੇ ਗਾਣੇ ਦੀ ਫੀਚਰਿੰਗ ‘ਚ ਇੰਦਰਜੀਤ ਨਿੱਕੂ ਦੇ ਨਾਲ ਮਹਿਕ ਰੋਜ਼ ਸ਼ਰਮਾ ਨਜ਼ਰ ਆ ਰਹੇ ਹਨ ।

inderjit image from Inderjit Nikku's instagram

ਹੋਰ ਪੜ੍ਹੋ :

ਰਾਜਸਥਾਨ ’ਚ ਕੰਗਨਾ ਰਣੌਤ ਦਾ ਕਿਸਾਨਾਂ ਨੇ ਕੀਤਾ ਵਿਰੋਧ

inderjit nikku image from Inderjit Nikku's instagram

ਇਸ ਗੀਤ ਨੂੰ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਵੀ ਦਿਖਾਇਆ ਜਾ ਰਿਹਾ ਹੈ । ਯੂਟਿਊਬ ਤੇ ਇਸ ਗੀਤੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਨਿੱਕੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਦਰਜੀਤ ਨਿੱਕੂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

inderjit

ਗੀਤਾਂ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਇੰਦਰਜੀਤ ਨਿੱਕੂ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ ।

Related Post