ਭਾਰਤੀ ਫੌਜ ਦਾ ਇਹ ਜਵਾਨ ਸ਼ਹਾਦਤ ਤੋਂ ਬਾਅਦ ਵੀ ਸਰਹੱਦ ਦੀ ਕਰਦਾ ਹੈ ਰੱਖਿਆ, ਦੇਖੋ ਵੀਡਿਓ 

By  Rupinder Kaler January 18th 2019 01:48 PM

ਸਾਲ 1962  ਵਿੱਚ ਭਾਰਤ ਅਤੇ ਚੀਨ ਵਿਚਾਲੇ ਹੋਏ ਯੁੱਧ ਦੌਰਾਨ ਇੱਕਲੇ 72  ਘੰਟੇ ਚੀਨ ਦੇ ਫੌਜੀਆਂ ਨਾਲ ਲੋਹ ਲੈਣ ਵਾਲੇ ਤੇ ਮਹਾਵੀਰ ਚੱਕਰ ਨਾਲ ਸਨਮਾਨਿਤ ਜਸਵੰਤ ਸਿੰਘ ਰਾਵਤ ਦੀ ਬਾਯੋਪਿਕ ਸ਼ੁਕਰਵਾਰ ਨੂੰ ਰਿਲੀਜ਼ ਹੋ ਗਈ ਹੈ । ਗੜਵਾਲ ਰਾਈਫਲ ਦੇ ਵੀਰ ਜਵਾਨਾਂ ਵਿੱਚੋਂ ਇਕ ਜਸਵੰਤ ਸਿੰਘ ਦੀ ਵੀਰਤਾ ਦੀ ਗਾਥਾ ਸੁਣਕੇ ਇਸ ਰੈਜੀਮੈਂਟ ਦੇ ਜਵਾਨਾਂ ਦੇ ਸੀਨੇ ਅੱਜ ਵੀ ਚੌੜੇ ਹੋ ਜਾਂਦੇ ਹਨ । ਜਸਵੰਤ ਸਿੰਘ ਦੀ ਬਹਾਦਰੀ ਨੂੰ ਦੇਖਦੇ ਹੋਏ ਸ਼ਹਾਦਤ ਬਾਅਦ ਵੀ ਉਹਨਾਂ ਨੂੰ ਫੌਜ ਨੇ ਕਈ ਪ੍ਰਮੋਸ਼ਨ ਦਿੱਤੇ ਹਨ ।

https://www.youtube.com/watch?time_continue=57&v=EgUOoXox71s

ਇਸ ਫਿਲਮ ਵਿੱਚ ਉਹਨਾਂ ਦੇ 12  ਘੰਟਿਆਂ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉੱਤਰਾਖੰਡ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਸ਼ਹਾਦਤ ਨੂੰ ਭਾਵੇਂ 50  ਸਾਲ ਤੋਂ ਵੱਧ ਸਮਾਂ ਹੋ ਗਏ ਹਨ, ਪਰ ਫੌਜ ਦੇ ਜਵਾਨਾਂ ਨੂੰ ਯਕੀਨ ਹੈ ਕਿ ਉਹ ਅੱਜ ਵੀ ਸਰਹੱਦ ਦੀ ਰਾਖੀ ਕਰਦੇ ਹਨ ।

rifleman Jaswant Singh Rawat rifleman Jaswant Singh Rawat

ਜਸਵੰਤ ਸਿੰਘ 17 ਨਵੰਬਰ 1962 ਵਿੱਚ ਭਾਰਤ ਚੀ ਜੰਗ ਦੌਰਾਨ ਇੱਕਲੇ ਚੀਨ ਦੀ ਫੌਜ ਦੇ 72  ਘੰਟੇ ਤੱਕ ਦੰਦ ਖੱਟੇ ਕਰਦੇ ਰਹੇ ਸਨ । ਇਸ ਹਮਲੇ ਵਿੱਚ ਜ਼ਿਆਦਾ ਤਰ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਸਨ ।ਜਸਵੰਤ ਨੇ ਇੱਕਲੇ 5  ਚੌਕੀਆਂ ਸੰਭਾਲਦੇ ਹੋਏ 300 ਚੀਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ।

https://www.youtube.com/watch?time_continue=144&v=qJW8wStUjvs

ਜਸਵੰਤ ਇਸ ਦੌਰਾਨ ਸ਼ਹੀਦ ਹੋ ਗਏ ਸਨ । ਪਰ ਇਸ ਸ਼ਹਾਦਤ ਦੇ ਨਾਲ ਹੀ ਉਹ ਅਮਰ ਹੋ ਗਏ ਹਨ । ਫੌਜ ਵਿੱਚ ਅਜਿਹੀ ਮਾਨਤਾ ਹੈ ਕਿ ਜਸਵੰਤ ਅੱਜ ਵੀ ਸਰਹੱਦ ਦੀ ਰੱਖਿਆ ਕਰਦੇ ਹਨ ਤੇ ਜੇਕਰ ਕੋਈ ਫੌਜੀ ਸਰਹੱਦ ਤੇ ਸੌਂਦਾ ਹੈ ਤਾਂ ਜਸਵੰਤ ਦੀ ਆਤਮਾ ਉਸ ਨੂੰ ਥੱਪੜ ਮਾਰਕੇ ਜਗਾ ਦਿੰਦੀ ਹੈ । ਜਸਵੰਤ ਰਾਵਤ ਦੀ ਜਿਸ ਮੋਰਚੇ ਤੇ ਸ਼ਹਾਦਤ ਹੋਈ ਸੀ ਉਸ ਜਗ੍ਹਾ ਤੇ ਉਹਨਾਂ ਦੀ ਯਾਦ ਵਿੱਚ ਮੰਦਰ ਬਣਿਆ ਹੋਇਆ ਹੈ ਅਤੇ ਉਹਨਾਂ ਦੀ ਜ਼ਰੂਰਤ ਦਾ ਹਰ ਸਮਾਨ ਰੱਖਿਆ ਗਿਆ ਹੈ ।

https://www.youtube.com/watch?v=5e9ktgVaKjM

ਇੱਥੇ ਹੀ ਬਸ ਨਹੀਂ ਇਸ ਜਵਾਨ ਦੀ ਸੇਵਾ ਵਿੱਚ ਹਮੇਸ਼ਾ 5 ਫੌਜੀ ਤੈਨਾਤ  ਰਹਿੰਦੇ ਹਨ । ਇਹ ਜਵਾਨ ਉਹਨਾਂ ਦੀ ਜੁੱਤੀ ਪਾਲਿਸ ਕਰਨ ਤੋਂ ਲੈ ਕੇ ਵਰਦੀ ਪ੍ਰੈਸ ਕਰਦੇ ਹਨ । ਭਾਰਤ ਮਾਂ ਦੇ ਇਸ ਲਾਲ ਦੇ ਨਾਂ ਅੱਗੇ ਅੱਜ ਤੱਕ ਸਵਰਗਵਾਸੀ ਨਹੀਂ ਲਗਾਇਆ ਗਿਆ।

rifleman Jaswant Singh Rawat rifleman Jaswant Singh Rawat

ਇੱਥੇ ਹੀ ਬਸ ਨਹੀਂ ਇਸ ਜਵਾਨ ਨੂੰ ਅੱਜ ਵੀ ਛੁੱਟੀ ਦਿੱਤੀ ਜਾਂਦੀ ਹੈ । ਫੌਜ ਦੇ ਜਵਾਨ ਉਹਨਾਂ ਦੀ ਤਸਵੀਰ ਨੂੰ, ਉਹਨਾਂ ਦੇ ਪੁਸ਼ਤੈਨੀ ਪਿੰਡ ਲੈ ਕੇ ਜਾਂਦੇ ਹਨ ਤੇ ਛੁੱਟੀ ਖਤਮ ਹੋਣ ਤੋਂ ਬਾਅਦ ਉਹਨਾਂ ਦੀ ਤਸਵੀਰ ਨੂੰ ਵਾਪਿਸ ਉਸੇ ਚੌਂਕੀ ਤੇ ਲਿਆਂਦੇ ਹਨ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ।

Related Post