ਡਰਾਈਵਰ ਨਾਮਦੇਵ ਗੌਰਵ ਨੇ ਇਸ ਮਾਮਲੇ ਵਿੱਚ ਅਮਿਤਾਬ ਬੱਚਨ, ਮਨੋਜ ਵਾਜਪੇਈ, ਆਯੁਸ਼ਮਾਨ ਖੁਰਾਣਾ ਨੂੰ ਵੀ ਛੱਡਿਆ ਪਿੱਛੇ  

By  Rupinder Kaler July 20th 2019 03:50 PM

ਕਈ ਵਾਰ ਕਿਸਮਤ ਅਚਾਨਕ ਹੀ ਚਮਕ ਜਾਂਦੀ ਹੈ । ਅਜਿਹਾ ਹੀ ਕੁਝ ਹੋਇਆ ਹੈ ਫ਼ਿਲਮ ਨਿਰਮਾਤਾ Dheer Momaya ਦੇ ਡਰਾਈਵਰ ਨਾਮਦੇਵ ਗੌਰਵ ਨਾਲ, ਜਿਹੜੇ ਕਿ ਹੁਣ ਅਦਾਕਾਰੀ ਦੇ ਮਾਮਲੇ ਵਿੱਚ ਅਮਿਤਾਬ ਬੱਚਨ ਵਰਗੇ ਅਦਾਕਾਰ ਨਾਲ ਮੁਕਾਬਲਾ ਕਰ ਰਹੇ ਹਨ । ਦਰਅਸਲ ਫ਼ਿਲਮ ਨਿਰਮਾਤਾ Dheer Momaya ਨੇ ਸੋਚਿਆ ਸੀ ਕਿ ਉਹ ਆਪਣੇ  ਡਰਾਈਵਰ ਨੂੰ ਆਪਣੀ ਨਵੀਂ ਫ਼ਿਲਮ 'Namdev Bhau In Search Of Silence' ਲਈ ਕਾਸਟ ਕਰਨਗੇ ।

ਇਸ ਸਭ ਦੇ ਚਲਦੇ ਡਰਾਈਵਰ ਨਾਮਦੇਵ ਗੋਰਵ ਨੇ ਫ਼ਿਲਮ ਦੇ ਡਾਇਰੈਕਟ ਦੇ ਸਾਹਮਣੇ ਰਿਹਰਸਲ ਕੀਤੀ ਤਾਂ ਉਹ ਫ਼ਿਲਮ ਲਈ ਫਾਈਨਲ ਹੋ ਗਏ । ਇਹ ਫ਼ਿਲਮ ਰਿਲੀਜ਼ ਵੀ ਹੋ ਗਈ ਤੇ ਅੱਜ ਇਸ ਫ਼ਿਲਮ ਲਈ ਨਾਮਦੇਵ ਗੌਰਵ ਨੂੰ Indian Film Festival Of Melbourne(IIFM) ਵਿੱਚ ਬੈਸਟ ਐਕਟਰ ਦੀ ਸ਼੍ਰੇਣੀ ਵਿੱਚ ਨਾਮੀਨੇਟ ਕੀਤਾ ਗਿਆ ਹੈ ।

ਇਸ ਸ਼੍ਰੇਣੀ ਵਿੱਚ ਅਮਿਤਾਬ ਬੱਚਨ, ਮਨੋਜ਼ ਵਾਜਪੇਈ ਅਤੇ ਆਯੁਸ਼ਮਾਨ ਖੁਰਾਣਾ ਨੂੰ ਵੀ ਨਾਮੀਨੇਟ ਕੀਤਾ ਗਿਆ ਹੈ । ਇਸ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਉਸ ਬਜ਼ੁਰਗ ਦੀ ਹੈ, ਜਿਹੜਾ ਮੁੰਬਈ ਦੇ ਸ਼ੋਰ ਸ਼ਰਾਬੇ ਤੋਂ ਪਰੇਸ਼ਾਨ ਹੋ ਕੇ ਸ਼ਾਂਤੀ ਦੀ ਤਲਾਸ਼ ਵਿੱਚ ਕਿਤੇ ਨਿਕਲ ਪੈਂਦਾ ਹੈ । ਮੈਲਬੋਰਨ ਤੋਂ ਇਲਾਵਾ ਕਈ ਹੋਰ ਕੌਮਾਂਤਰੀ ਫ਼ਿਲਮ ਫੈਸਟੀਵਲ ਲਈ ਵੀ ਇਸ ਫ਼ਿਲਮ ਦੀ ਚੋਣ ਹੋ ਚੁੱਕੀ ਹੈ ।

Related Post