ਕੱਲ ਦੇ ਮੈਚ ਤੋਂ ਸਿੱਧ ਹੋਵੇਗਾ ਕਿ ਭਾਰਤ ਫਾਈਨਲ ਖੇਡੇਗਾ ਜਾਂ ਨਹੀਂ

By  Gourav Kochhar June 29th 2018 12:27 PM -- Updated: June 29th 2018 12:29 PM

ਭਾਰਤ ਨੂੰ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਫਾਈਨਲ 'ਚ ਪਹੁੰਚਣ ਲਈ ਮੇਜ਼ਬਾਨ ਨੀਦਰਲੈਂਡ ਦੇ ਨਾਲ ਸ਼ਨੀਵਾਰ ਨੂੰ ਆਪਣੇ ਆਖ਼ਰੀ ਰਾਊਂਡ ਰੋਬਿਨ ਮੈਚ 'ਚ ਘੱਟੋ-ਘੱਟ ਡਰਾਅ ਖੇਡਣਾ ਹੋਵੇਗਾ। ਅੱਠ ਵਾਰ ਦੇ ਓਲੰਪਿਕ ਜੇਤੂ ਭਾਰਤ ਮੁਕਾਬਲਾ ਜਿੱਤਣ ਜਾਂ ਡਰਾਅ ਕਰਨ 'ਚ ਸਫਲ ਰਿਹਾ ਤਾਂ ਲਗਾਤਾਰ ਦੂਜੀ ਵਾਰ ਇਸ ਪ੍ਰਸਿੱਧ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇਗਾ। ਭਾਰਤ ਇਸ ਸਮੇਂ ਦੋ ਜਿੱਤ, ਇਕ ਹਾਰ ਅਤੇ ਇਕ ਡਰਾਅ ਦੇ ਨਾਲ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਹੈ। ਸਾਬਕਾ ਜੇਤੂ ਅਤੇ ਵਿਸ਼ਵ ਜੇਤੂ ਆਸਟਰੇਲੀਆ 10 ਅੰਕਾਂ ਦੇ ਨਾਲ ਚੋਟੀ 'ਤੇ ਹੈ ਅਤੇ ਪਹਿਲਾਂ ਹੀ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾ ਚੁੱਕਾ ਹੈ।

indian hockey team

6 ਦੇਸ਼ਾਂ ਦੇ ਟੂਰਨਾਮੈਂਟ ਦੇ ਨਿਯਮਾਂ ਦੇ ਤਹਿਤ ਰਾਊਂਡ ਰੋਬਿਨ ਪੜਾਅ 'ਚ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਫਾਈਨਲ 'ਚ ਜਗ੍ਹਾ ਬਣਾਦੀਆਂ ਹਨ। ਜਦਕਿ ਭਾਰਤ ਦੇ ਉਲਟ ਨੀਦਰਲੈਂਡ ਨੂੰ ਫਾਈਨਲ 'ਚ ਪਹੁੰਚਣ ਲਈ ਮੁਕਾਬਲਾ ਜਿੱਤਣਾ ਹੀ ਹੋਵੇਗਾ।

indian hockey team

ਇਕ ਹੋਰ ਮੈਚ 'ਚ ਆਸਟਰੇਲੀਆ ਸ਼ੁੱਕਰਵਾਰ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਭਿੜੇਗਾ। ਹਾਲਾਂਕਿ ਮੈਚ ਦਾ ਕੋਈ ਮਹਤੱਵ ਨਹੀਂ ਹੈ ਕਿਉਂਕਿ ਆਸਟਰੇਲੀਆ ਫਾਈਨਲ 'ਚ ਪਹੁੰਚ ਚੁੱਕਾ ਹੈ ਅਤੇ ਅਰਜਨਟੀਨਾ ਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ।

indian hockey team

ਵੀਰਵਾਰ ਨੂੰ India ਨੇ ਇੱਥੇ ਰਾਊਂਡ ਰੋਬਿਨ ਮੈਚ 'ਚ ਅੰਤ 'ਚ ਗੋਲ ਗੁਆ ਕੇ ਬੈਲਜੀਅਮ ਨਾਲ 1-1 ਨਾਲ ਡਰਾਅ ਖੇਡਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਵੀ 2-1 ਨਾਲ ਹਰਾਇਆ।

indian hockey team

ਪਰ ਉਸ ਨੂੰ ਪਿਛਲੀ ਚੈਂਪੀਅਨ ਅਤੇ ਵਿਸਵ ਚੈਂਪੀਅਨ ਆਸਟਰੇਲੀਆ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

indian hockey team

Related Post