ਸਬਜ਼ੀਆਂ ਦਾ ਠੇਲਾ ਲਗਾਉਣ ਵਾਲੀ ਇਸ ਔਰਤ ਦੀ ਅੰਗਰੇਜ਼ੀ ਅੱਗੇ ਵੱਡੇ ਵੱਡੇ ਵੀ ਹੋ ਜਾਣ ਫੇਲ੍ਹ …!

By  Rupinder Kaler July 25th 2020 12:04 PM

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਵੀਡੀਓ ਇੱਕ ਸਬਜ਼ੀ ਵੇਚਣ ਵਾਲੀ ਔਰਤ ਦਾ ਹੈ । ਇਸ ਵੀਡੀਓ ਵਿੱਚ ਨਗਰ ਨਿਗਮ ਦੇ ਕਰਮਚਾਰੀ ਨਜਾਇਜ਼ ਠੇਲਿਆਂ ਨੂੰ ਹਟਾਉਣ ਲਈ ਆਏ ਸਨ, ਜਿਨ੍ਹਾਂ ਨਾਲ ਇਹ ਔਰਤ ਭਿੜ ਗਈ ।ਵੀਡੀਓ ਵਿੱਚ ਔਰਤ ਦੱਸਦੀ ਹੈ ਕਿ ਉਸ ਦਾ ਨਾਂਅ ਰਈਸਾ ਅੰਸਾਰੀ ਹੈ । ਉਸ ਦਾ ਦਾਅਵਾ ਹੈ ਕਿ ਉਸ ਨੇ ਪੀਐੱਚਡੀ ਕੀਤੀ ਹੋਈ ਹੈ । ਉਹ ਕਹਿੰਦੀ ਹੈ ‘ਸਾਡੇ ਪਰਿਵਾਰ ਵਿੱਚ 23-27 ਮੈਂਬਰ ਹਨ ।

ਅਸੀਂ ਆਪਣੇ ਪਰਿਵਾਰ ਨੂੰ ਕੀ ਖਵਾਵਾਂਗੇ ? ਕਦੇ ਕਹਿੰਦੇ ਹਨ ਕਿ ਇੱਥੇ ਠੇਲਾ ਲਗਾਓ, ਕਦੇ ਕਹਿੰਦੇ ਹਨ ਉੱਥੇ ਲਗਾਓ । ਇਸ ਸਿਸਟਮ ਕਰਕੇ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਹੇ । ਇੱਥੇ ਭੀੜ ਨਹੀਂ ਹੈ, ਫਿਰ ਵੀ ਕਲੈਕਟਰ ਅਤੇ ਨਿਗਮ ਦੇ ਮੁਲਾਜ਼ਮ ਇੱਥੇ ਖੜੇ ਹੋਣ ਦੀ ਇਜ਼ਾਜਤ ਨਹੀਂ ਦਿੰਦੇ । ਅਸੀਂ ਕਿੱਥੇ ਜਾਈਏ ..ਸਾਡੇ ਪਰਿਵਾਰ ਨੂੰ ਰੋਟੀ ਖਵਾਉਣ ਲਈ ਕੌਣ ਤਿਆਰ ਹੋਵੇਗਾ …ਜੇਕਰ ਅਸੀਂ ਸਬਜੀਆਂ ਨਹੀਂ ਵੇਚਾਂਗੇ ਤਾਂ ਘਰ ਕਿਵੇਂ ਚੱਲੇਗਾ ।

https://twitter.com/Anurag_Dwary/status/1286277557436870656

ਅਸੀਂ ਬੱਚਿਆਂ ਨੂੰ ਕਿਵੇ ਪਾਲਾਂਗੇ । ਅਸੀਂ ਜ਼ਹਿਰ ਖਾ ਲਈਏ ਜਾਂ ਕਲੈਕਟਰ ਦੇ ਘਰ ਜਾ ਕੇ ਮਰ ਜਾਈਏ’ । ਸੋ ਇਸ ਵੀਡੀਓ ਨੂੰ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਬੇਰੁਜਗਾਰੀ ਸਾਡੇ ਦੇਸ਼ ਦੀ ਵੱਡੀ ਸਮੱਸਿਆ ਹੈ, ਤੇ ਇਸ ਲਾਕਡਾਊਨ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ ।

Related Post