ਇਨ੍ਹਾਂ ਪੰਜਾਬੀ ਹਸਤੀਆਂ ਦੇ ਫੈਸ਼ਨ ਬਰੈਂਡ ਹਨ ਦੇਸ਼ਭਰ 'ਚ ਮਸ਼ਹੂਰ

By  PTC Buzz October 10th 2017 12:23 PM

ਸੱਭ ਮਸ਼ਹੂਰ ਹਸਤੀਆਂ ਅੱਜ ਕਲ ਫੈਸ਼ਨ ਬਰੈਂਡ ਚਲਾ ਰਹੀਆਂ ਨੇ, ਇਹ ਹਿੰਦੁਸਤਾਨ ਫ਼ਿਲਮ ਇੰਡਸਟਰੀ ਵਿੱਚ ਇਕ ਟਰੇਂਡ ਜਿਹਾ ਬਣ ਗਿਆ ਹੈ ਅਤੇ ਇਹ ਬ੍ਰੈਂਡ ਬਾਕੀ ਜਾਣੇ ਮਾਣੇ ਮਸ਼ਹੂਰ ਫੈਸ਼ਨ ਬ੍ਰੈਂਡਸ ਨੂੰ ਟੱਕਰ ਦੇ ਰਹੇ ਹਨ | ਇਹ ਟਰੇਂਡ ਸਿਰਫ਼ ਬਾਲੀਵੁੱਡ ਜਾਂ ਹਾਲੀਵੁੱਡ ਤਕ ਹੀ ਸੀਮਿਤ ਨਹੀਂ ਸਗੋਂ ਹੁਣ ਪੰਜਾਬੀ ਕਲਾਕਾਰ ਅਤੇ ਹਸਤੀਆਂ ਵੀ ਫੈਸ਼ਨ ਬਰੈਂਡ ਚਲਾ ਰਹੀਆਂ ਹਨ |

ਚਲੋ ਅੱਜ ਤੁਹਾਨੂੰ ਕੁਝ ਅਜਿਹੀਆਂ ਪੰਜਾਬੀ ਹਸਤੀਆਂ ਨਾਲ ਮਿਲਾਉਂਦੇ ਹਾਂ :-

1. ਬੱਬੂ ਮਾਨ ਸਟੋਰ

ਹਾਲ ਹੀ 'ਚ ਬੱਬੂ ਮਾਨ ਨੇ ਚੰਡੀਗੜ੍ਹ ਵਿੱਖੇ ਆਪਣਾ ਪਹਿਲਾ ਕਲੋਥਿੰਗ ਬਰੈਂਡ ਸਟੋਰ ਖੋਲਿਆ ਹੈ | ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬੱਬੂ ਮਾਨ ਦੇ ਸਟੋਰ ਤੇ ਮਿਲਣ ਵਾਲੇ ਹਰ ਕੱਪੜੇ ਤੇ "Made In Punjab" ਦਾ ਟੈਗ ਲਗਾ ਹੋਇਆ ਹੈ ਜੋ ਇਸਨੂੰ ਇਕ ਵੱਖਰੀ ਪਹਿਚਾਣ ਦਿੰਦਾ ਹੈ | ਸਿਰਫ਼ Babbu Mann ਹੀ ਇਕ ਅਜਿਹੀ ਹਸਤੀ ਹੈ ਜੋ ਅਲੱਗ ਅਲੱਗ ਤਰੀਕੇ ਇਸ ਸੋਸਾਇਟੀ ਵਿਚ ਲੈ ਕੇ ਆਓਂਦੇ ਨੇ | ਇਨ੍ਹਾਂ ਦੇ ਫੈਨਸ ਨੂੰ ਇਨ੍ਹਾਂ ਦਾ ਹੀ ਅੰਦਾਜ਼ ਭਾਉਂਦਾ ਹੈ |

2. ਬੀ ਜੈਜ਼ੀ

ਜੈਜ਼ੀ ਬੀ ਇਕ ਅਜਿਹੇ ਪੰਜਾਬੀ ਗਾਇਕ ਹਨ ਜਿਨ੍ਹਾਂ ਨੂੰ ਲੋਕ ਸਿਰਫ਼ ਗਾਇਕੀ ਨਾਲ ਹੀ ਨਹੀਂ ਸਗੋਂ ਉਨ੍ਹਾਂ ਦੇ ਵੱਖਰੇ ਸਟਾਈਲ ਕਰਕੇ ਵੀ ਪਸੰਦ ਕਰਦੇ ਨੇ | ਤਾਂ ਫਿਰ ਚਾਹੇ ਉਹ ਬਾਲਾਂ ਦਾ ਸਟਾਈਲ ਹੋਵੇ ਜਾਂ ਫਿਰ ਕਪੜਿਆਂ ਦਾ, ਜੈਜ਼ੀ ਬੀ ਨੇ ਹਰ ਇਕ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੋਈ ਆ | ਪਰ ਤੁਹਾਡੀ ਜਾਣਕਾਰੀ ਲਈ ਦਸਦੇਈਏ ਕਿ Jazzy B ਵੀ ਇਕ "B Jazzy" ਨਾਮ ਦਾ ਫੈਸ਼ਨ ਬਰੈਂਡ ਚਲਾਉਂਦੇ ਹਨ, ਜਿਸਦੇ ਹਜ਼ਾਰਾਂ ਲੋਕ ਫੈਨ ਨੇ |

3. ਬੇਡਫਿਟ

ਹਿੰਦੁਸਤਾਨ ਦੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਨਾਮ ਤਾਂ ਹਰ ਕਿਸੀ ਨੇ ਸੁਣਿਆ ਹੀ ਹੈ ਪਰ ਕਿ ਤੁਸੀਂ ਜਾਣਦੇ ਹੋ ਬਾਦਸ਼ਾਹ ਨੇ ਵੀ ਹਾਲ ਹੀ 'ਚ ਕਲੋਥਿੰਗ ਫੈਸ਼ਨ ਬਰੈਂਡ ਲਾਂਚ ਕੀਤਾ ਹੈ ਜਿਸਦਾ ਨਾਮ ਹੈ "Badfit" | ਅਗਰ ਫੈਸ਼ਨ ਅਤੇ ਸਟਾਈਲ ਦੀ ਗੱਲ ਕੀਤੀ ਜਾਵੇ ਤਾਂ Badshah ਦਾ ਨਾਮ ਪਿੱਛੇ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਵੱਖਰੇ ਸਟਾਈਲ ਉਨ੍ਹਾਂ ਦੀ ਕਲੋਥਿੰਗ ਕੋਲੈਕਸ਼ਨ 'ਚ ਵੀ ਸਾਫ ਨਜ਼ਰ ਆਉਂਦਾ ਹੈ |

4. YWC Fashion

ਆਪਣੀ ਜ਼ਿੰਦਗੀ ਵਿਚ ਕਈ ਜਿੱਤਾਂ ਜਿੱਤਣ ਵਾਲੇ ਯੁਵਰਾਜ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹੀ ਹਨ ਇਕ ਚੈੰਪਿਅਨ | ਫਿਰ ਚਾਹੇ ਕੈਂਸਰ ਵਰਗੀ ਬਿਮਾਰੀ ਹੋਵੇ ਜਾਂ ਪਾਕਿਸਤਾਨ ਦੀ ਟੀਮ, Yuvraj Singh ਦੀ ਜੀਤ ਤਾਂ ਪੱਕੀ ਹੈ | ਹਾਲ ਹੀ 'ਚ ਯੁਵਰਾਜ ਸਿੰਘ ਨੇ ਇਕ ਫੈਸ਼ਨ ਬਰੈਂਡ ਲਾਂਚ ਕੀਤਾ ਹੈ ਜਿਸਦਾ ਨਾਮ ਹੈ "YWC Fashion" ਅਰਥਾਤ YouWeCan | ਤੇ ਇਸ ਬਰੈਂਡ ਤੋਂ ਹੋਣ ਵਾਲੀ ਸਾਰੀ ਕਮਾਈ ਯੁਵਰਾਜ ਕੈਂਸਰ ਪੀੜਿਤ NGO ਨੂੰ ਸਮਰਪਿਤ ਕਰਦੇ ਹਨ |

5. ਫਰੈਸ਼ ਕੋਲੈਕਸ਼ਨ

ਪੰਜਾਬੀ ਗਾਇਕ Gary Sandhu ਵੀ ਆਪਣੇ ਭਰਾ ਦੇ ਨਾਲ ਇਕ ਫੈਸ਼ਨ ਬਰੈਂਡ ਨੂੰ ਚਲਾਉਂਦੇ ਹਨ ਜਿਸਦਾ ਨਾਮ ਹੈ "ਫਰੈਸ਼ ਕੋਲੈਕਸ਼ਨ" | ਇਨ੍ਹਾਂ ਭਰਾਵਾਂ ਦੇ ਪੰਜਾਬ ਦੇ ਕਈ ਸ਼ਹਿਰਾਂ ਚ ਬਹੁਤ ਸਾਰੀਆਂ ਦੁਕਾਨਾਂ ਹਨ |

Related Post