ਗਾਇਕ ਗੁਣਕਾਰ ਦਾ ਆ ਰਿਹਾ ਹੈ ਨਵਾਂ ਗਾਣਾ

By  Rupinder Kaler October 16th 2019 04:56 PM

ਗਾਇਕ ਗੁਣਕਾਰ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਇਨੋਸੈਂਟ ਯਾਰ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ 17 ਅਕਤੂਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਗਾਇਕ ਗੁਣਕਾਰ ਦੀ ਆਵਾਜ਼ ਵਿੱਚ ਗਾਏ ਇਸ ਗਾਣੇ ਦੇ ਬੋਲ ਜੱਗੀ ਐਡਲਾਡੇ ਵਾਲਾ ਨੇ ਲਿਖੇ ਹਨ ਜਦੋਂ ਕਿ ਗਾਣੇ ਨੂੰ ਮਿਊਜ਼ਿਕ ਇੰਪਾਇਰ ਨੇ ਆਪਣੀਆਂ ਧੁਨਾਂ ਨਾਲ ਸਜਾਇਆ ਹੈ ।

https://www.facebook.com/ptcpunjabi/photos/a.371270756350513/1772060892938152/?type=3&theater

ਇਸ ਗਾਣੇ ਦਾ ਗੁਣਕਾਰ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਆਪਣੇ ਪ੍ਰੋਗਰਾਮਾਂ ਨਾਲ ਲਗਾਤਾਰ ਪੰਜਾਬ ਪੰਜਾਬੀਅਤ ਦੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਆ ਰਿਹਾ ਹੈ । ਇਸ ਤੇ ਆਏ ਦਿਨ ਨਵੇਂ ਗਾਣੇ ਦਰਸ਼ਕਾਂ ਨੂੰ ਦੇਖਣ ਨੂੰ ਮਿਲਦੇ ਹਨ ।

Related Post