90 ਦੇ ਦਹਾਕੇ ਦੀ ਸਭ ਹਿੱਟ ਫ਼ਿਲਮ ਸੀ 'ਹਮ ਆਪਕੇ ਹੈਂ ਕੌਣ', ਰਾਸ਼ਟਰਪਤੀ ਭਵਨ 'ਚ ਹੋਈ ਸੀ ਫ਼ਿਲਮ ਦੀ ਸਕਰੀਨਿੰਗ, ਜਾਣੋਂ ਕੁਝ ਹੋਰ ਦਿਲਚਸ਼ਪ ਕਿੱਸੇ  

By  Rupinder Kaler August 5th 2019 04:53 PM -- Updated: August 5th 2019 04:58 PM

'ਹਮ ਆਪਕੇ ਹੈਂ ਕੌਣ' ਸਲਮਾਨ ਖ਼ਾਨ ਦੀ ਇਹ ਫ਼ਿਲਮ ਸਾਲ 1994 ਵਿੱਚ ਰਿਲੀਜ਼ ਹੋਈ ਸੀ ।ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਤੇ ਮਾਧੂਰੀ ਦੀਕਸ਼ਿਤ ਲੀਡ ਰੋਲ ਵਿੱਚ ਨਜ਼ਰ ਆਏ ਸਨ । ਇਹ ਫ਼ਿਲਮ ਇੱਕ ਫੈਮਲੀ ਡਰਾਮਾ ਸੀ । ਇਸ ਫ਼ਿਲਮ ਨੂੰ ਦੇਖਕੇ ਇਹ ਭਵਿੱਖਬਾਣੀ ਕਰ ਦਿੱਤੀ ਗਈ ਸੀ, ਕਿ ਇਹ ਫ਼ਿਲਮ ਨਹੀਂ ਚੱਲੇਗੀ । ਪਰ ਇਸ ਫ਼ਿਲਮ ਨੇ ਸਭ ਨੂੰ ਪਿੱਛੇ ਛੱਡਦੇ ਹੋਏ ਇੱਕ ਅਰਬ ਤੋਂ ਵੱਧ ਦੀ ਕਮਾਈ ਕੀਤੀ ਸੀ । ਅੱਜ ਇਸ ਫ਼ਿਲਮ ਨੂੰ ੨੫ ਸਾਲ ਹੋ ਗਏ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਇਸ ਫ਼ਿਲਮ ਨਾਲ ਜੁੜੇ ਕਿੱਸੇ ਦੱਸਾਗੇ ।

ਇਹ ਫ਼ਿਲਮ ਸੁਰਜ ਬੜਜਾਤਿਆ ਨੇ ਡਾਇਰੈਕਟ ਕੀਤੀ ਸੀ । ਜਦੋਂ ਫ਼ਿਲਮ ਦੇ ਡਾਇਰੈਕਟਰ ਨੇ ਇਹ ਫ਼ਿਲਮ ਆਪਣੇ ਦਾਦੇ ਤਾਰਾਚੰਦ ਨੂੰ ਦਿਖਾਈ ਤਾਂ ਉਹਨਾਂ ਨੇ ਇਸ ਫ਼ਿਲਮ ਦਾ ਨਾਂ ਫ਼ਿਲਮ ਦੇ ਕਿਸੇ ਗਾਣੇ 'ਤੇ ਰੱਖਣ ਦੀ ਸਲਾਹ ਦਿੱਤੀ ਸੀ। ਪਰ ਡਾਇਰੈਕਟਰ ਨੇ ਕਿਸੇ ਦੀ ਨਹੀਂ ਸੁਣੀ ਤੇ ਉਹਨਾਂ ਨੇ ਫ਼ਿਲਮ 'ਹਮ ਆਪਕੇ ਹੈਂ ਕੌਣ' ਟਾਈਟਲ ਹੇਠ ਹੀ ਰਿਲੀਜ਼ ਕੀਤੀ ।

ਇਸ ਫ਼ਿਲਮ ਵਿੱਚ 14 ਗਾਣੇ ਸਨ, ਹਰ ਗਾਣਾ ਸੁਪਰ ਹਿੱਟ ਸੀ ।ਪਰ ਸਭ ਤੋਂ ਵੱਧ ਹਿੱਟ ਗਾਣਾ ਦੀਦੀ ਤੇਰਾ ਦੇਵਰ ਦੀਵਾਨਾ ਸੀ । ਕਿਹਾ ਜਾਂਦਾ ਹੈ ਕਿ ਇਹ ਗਾਣਾ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਣੇ ਦੀ ਨਕਲ ਸੀ । ਪਰ ਇਸ ਦੇ ਬਾਵਜੂਦ ਇਸ ਫ਼ਿਲਮ ਦੇ ਗਾਣੇ ਸਭ ਤੋਂ ਵੱਧ ਵਿਕੇ । ਇਸ ਫ਼ਿਲਮ ਦੇ ਗਾਣਿਆਂ ਦੀਆਂ ਇੱਕ ਕਰੋੜ ਕੈਸਟਾਂ ਵਿੱਕੀਆਂ ਸਨ ।

ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਅਨੁਪਮ ਖੇਰ ਨੂੰ ਲਕਵਾ ਮਾਰ ਗਿਆ ਸੀ । ਇਸ ਫ਼ਿਲਮ ਦੇ ਇੱਕ ਸੀਨ ਵਿੱਚ ਅਨੁਪਮ ਖੇਰ ਮੂੰਹ ਵਿੰਗਾ ਕਰਕੇ ਧਰਮਿੰਦਰ ਦੀ ਨਕਲ ਕਰਦੇ ਹਨ । ਇਸ ਸੀਨ ਵਿੱਚ ਅਨੁਪਮ ਦਾ ਮੂੰਹ ਜਾਣਬੁੱਝ ਕੇ ਵਿੰਗਾ ਨਹੀਂ ਕੀਤਾ ਗਿਆ ਸੀ ਬਲਕਿ ਅਨੁਪਮ ਦਾ ਮੂੰਹ ਲਕਵੇ ਕਰਕੇ ਵਿੰਗਾ ਸੀ । ਇਸੇ ਲਈ ਉਹਨਾਂ ਤੋਂ ਇਹ ਸੀਨ ਕਰਵਾਇਆ ਗਿਆ ਸੀ ।

ਇਸ ਫ਼ਿਲਮ ਲਈ ਮਾਧੂਰੀ ਨੂੰ ਸਲਮਾਨ ਨਾਲੋਂ ਜ਼ਿਆਦਾ ਫ਼ੀਸ ਮਿਲੀ ਸੀ । ਇਸ ਦਾ ਖੁਲਾਸਾ ਅਨੁਪਮ ਖੇਰ ਨੇ ਕੀਤਾ ਸੀ । ਉਸ ਸਮੇਂ ਮਾਧੂਰੀ ਨੂੰ 2 ਕਰੋੜ 75 ਲੱਖ 35 ਹਜ਼ਾਰ ਫ਼ੀਸ ਦਿੱਤੀ ਗਈ ਸੀ ।

ਇਸ ਫ਼ਿਲਮ ਦੀ ਸਕਰੀਨਿੰਗ ਰਾਸ਼ਟਰਪਤੀ ਭਵਨ ਵਿੱਚ ਹੋਈ ਸੀ । ਇਹ ਫ਼ਿਲਮ ਏਨੀਂ ਹਿੱਟ ਹੋਈ ਸੀ ਕਿ ਉਸ ਸਮੇਂ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਤੇ ਉਹਨਾਂ ਦੀ ਪਤਨੀ ਵੀ ਇਹ ਫ਼ਿਲਮ ਦੇਖਣਾ ਚਾਹੁੰਦੇ ਸਨ । ਇਸ ਲਈ ਇਸ ਦੀ ਸਕਰੀਨਿੰਗ ਰਾਸ਼ਟਰਪਤੀ ਭਵਨ ਵਿੱਚ ਹੋਈ ਸੀ ।

Related Post