ਜਦੋਂ ਰਾਜ ਕੁਮਾਰ ਨੇ ਡਾਇਰੈਕਟ ਰਾਮਾਨੰਦ ਸਾਗਰ ਨੂੰ ਕਿਹਾ ਇਹ ਫ਼ਿਲਮ ਮੇਰਾ ਕੁੱਤਾ ਵੀ ਨਹੀਂ ਕਰੇਗਾ, ਜਾਣੋਂ ਰਾਜ ਕੁਮਾਰ ਦੇ ਕੁਝ ਅਣਸੁਣੇ ਕਿੱਸੇ 

By  Rupinder Kaler July 19th 2019 05:12 PM

ਸਨਕੀ, ਅੱਖੜ, ਬੇਬਾਕ ਅਤੇ ਮੂੰਹ ਫੱਟ ਇਹ ਸ਼ਬਦ ਬਾਲੀਵੁੱਡ ਵਿੱਚ ਉਸ ਅਦਾਕਾਰ ਰਾਜ ਕੁਮਾਰ ਵਾਸਤੇ ਵਰਤੇ ਜਾਂਦੇ ਸਨ । ਰਾਜਕੁਮਾਰ ਅਪਣੇ ਦੌਰ ਦੇ ਉਹ ਅਦਾਕਾਰ ਸਨ ਜਿੰਨਾਂ ਨੂੰ ਉਹਨਾਂ ਦੇ ਡਾਈਲੌਗ ਅਤੇ ਰੋਅਬ ਵਾਲੀ ਅਵਾਜ਼ ਕਰਕੇ ਜਾਣਿਆ ਜਾਂਦਾ ਹੈ । ਵਿਲੇਨ ਤੇ ਹਮੇਸ਼ਾ ਹਾਵੀ ਰਹਿਣ ਵਾਲੇ ਰਾਜ ਕੁਮਾਰ ਅਜਿਹੇ ਕਲਾਕਾਰ ਸਨ ਜਿਹੜੇ ਕਈ ਵਾਰ ਆਪਣੀਆਂ ਗੱਲਾਂ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲਾਜਵਾਬ ਕਰ ਜਾਂਦੇ ਸਨ । ਰਾਜ ਕੁਮਾਰ ਅਸਲ ਜ਼ਿੰਦਗੀ ਵਿੱਚ ਮਜ਼ਾਕੀਆ, ਸਪੱਸ਼ਟ ਅਤੇ ਹਾਜ਼ਰ ਜਵਾਬ ਸਨ । ਇਸ ਆਰਟੀਕਲ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਜੁੜ ਕੁਝ ਕਿੱਸੇ ਤੁਹਾਨੂੰ ਦੱਸਾਂਗੇ ।

ਜੰਜ਼ੀਰ ਫ਼ਿਲਮ ਨੇ ਅਮਿਤਾਬ ਬੱਚਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਫ਼ਿਲਮ ਲਈ ਅਮਿਤਾਬ ਡਾਇਰੈਕਟਰ ਪ੍ਰਕਾਸ਼ ਮਹਿਰਾ ਦੀ ਪਹਿਲੀ ਪਸੰਦ ਨਹੀਂ ਸਨ । ਪ੍ਰਕਾਸ਼ ਮਹਿਰਾ ਰਾਜ ਕੁਮਾਰ ਨੂੰ ਇਸ ਫ਼ਿਲਮ ਵਿੱਚ ਲੈਣਾ ਚਾਹੁੰਦੇ ਸਨ । ਉਹ ਰਾਜ ਕੁਮਾਰ ਕੋਲ ਫ਼ਿਲਮ ਦੀ ਕਹਾਣੀ ਲੈ ਕੇ ਪਹੁੰਚੇ ਸਨ ।ਪਰ ਰਾਜ ਕੁਮਾਰ ਨੇ ਅਜਿਹਾ ਜਵਾਬ ਦਿੱਤਾ ਕਿ ਪ੍ਰਕਾਸ਼ ਮਹਿਰਾ ਲਾਜਵਾਬ ਹੋ ਗਏ । ਰਾਜ ਕੁਮਾਰ ਨੇ ਪ੍ਰਕਾਸ਼ ਮਹਿਰਾ ਨੂੰ ਕਿਹਾ ਸੀ 'ਤੇਰੇ ਕੋਲੋ ਬਿਜਨੋਰੀ ਤੇਲ ਦੀ ਬਦਬੂ ਆ ਰਹੀ ਹੈ, ਮੈਂ ਤੇਰੇ ਨਾਲ ਫ਼ਿਲਮ ਕਰਨਾ ਤਾਂ ਦੂਰ, ਤੇਰੇ ਨਾਲ ਇੱਕ ਮਿੰਟ ਵੀ ਖੜਾ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ' ਇਸੇ ਗੱਲ ਕਰਕੇ ਜੰਜ਼ੀਰ ਵਿੱਚ ਰਾਜ ਕੁਮਾਰ ਦੀ ਥਾਂ ਤੇ ਅਮਿਤਾਬ ਬੱਚਨ ਸਨ ।

ਰਾਜ ਕੁਮਾਰ ਵਿੱਚ ਕੁਝ ਮਜ਼ੇਦਾਰ ਆਦਤਾਂ ਵੀ ਸਨ । ਉਹ ਆਪਣੇ ਸਾਥੀ ਕਲਾਕਾਰਾਂ ਨੂੰ ਕਦੇ ਵੀ ਨਾਂਅ ਨਾਲ ਨਹੀਂ ਸਨ ਬੁਲਾਉਂਦੇ, ਜਿਵੇਂ ਜਤਿੰਦਰ ਨੂੰ ਧਰਮਿੰਦਰ ਤੇ ਧਰਮਿੰਦਰ ਨੂੰ ਜਤਿੰਦਰ ਕਹਿੰਦੇ ਸਨ । ਇੱਕ ਵਾਰ ਕਿਸੇ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦੇ ਹਨ ਤਾਂ ਉਹਨਾਂ ਦਾ ਜਵਾਬ ਸੀ 'ਰਜਿੰਦਰ ਜਾਂ ਧਰਮਿੰਦਰ ਜਾਂ ਜਤਿੰਦਰ ਜਾਂ ਬਾਂਦਰ ਕੀ ਫਰਕ ਪੈਂਦਾ ਹੈ ! ਰਾਜਕੁਮਾਰ ਲਈ ਸਭ ਬਰਾਬਰ ਹਨ ।'

ਰਾਜ ਕੁਮਾਰ ਦਾ ਇੱਕ ਕਿੱਸਾ ਭੱਪੀ ਲਹਿਰੀ ਨਾਲ ਵੀ ਜੁੜਿਆ ਹੋਇਆ ਹੈ । ਸਭ ਜਾਣਦੇ ਹਨ ਕਿ ਭੱਪੀ ਲਹਿਰੀ ਨੂੰ ਗਹਿਣੇ ਪਾਉਣ ਦਾ ਫੋਬੀਆ ਹੈ । ਇਸ ਸਭ ਦੇ ਚਲਦੇ ਭੱਪੀ ਲਹਿਰੀ ਰਾਜ ਕੁਮਾਰ ਨੂੰ ਇੱਕ ਪਾਰਟੀ ਵਿੱਚ ਮਿਲੇ ਸਨ । ਰਾਜ ਕੁਮਾਰ ਨੇ ਉਹਨਾਂ ਨੂੰ ਦੇਖਦੇ ਹੀ ਕਿਹਾ 'ਵਾਹ ਸ਼ਾਨਦਾਰ ਇੱਕ ਤੋਂ ਵੱਧ ਇੱਕ ਗਹਿਣੇ, ਬਸ ਮੰਗਲ ਸੂਤਰ ਦੀ ਕਮੀ ਹੈ ।'

raaj kumar raaj kumar

ਰਾਜ ਕੁਮਾਰ ਦਾ ਗੋਵਿੰਦਾ ਨਾਲ ਵੀ ਇੱਕ ਮਜ਼ੇਦਾਰ ਕਿੱਸਾ ਹੈ । ਦੋਵੇਂ ਜੰਗਬਾਜ਼ ਫ਼ਿਲਮ ਦੀ ਸ਼ੂਟਿੰਗ ਵਿੱਚ ਪਹੁੰਚੇ ਹੋਏ ਸਨ । ਗੋਵਿੰਦਾ ਨੇ ਜਿਹੜੀ ਸ਼ਰਟ ਪਹਿਨੀ ਹੋਈ ਸੀ ਉਸ ਨੂੰ ਦੇਖ ਕੇ ਰਾਜ ਕੁਮਾਰ ਉਸ ਦੀ ਤਾਰੀਫ ਕਰਨ ਲੱਗ ਗਏ ਸਨ । ਜਿਸ ਤੇ ਗੋਵਿੰਦਾ ਨੇ ਕਿਹਾ 'ਸਰ ਇਹ ਸ਼ਰਟ ਤੁਹਾਨੂੰ ਏਨੀਂ ਹੀ ਪਸੰਦ ਹੈ ਤਾਂ ਇਸ ਨੂੰ ਤੁਸੀਂ ਰੱਖ ਲਵੋ' ਰਾਜ ਕੁਮਾਰ ਨੇ ਸ਼ਰਟ ਲੈ ਲਈ ਦੋ ਦਿਨ ਬਾਅਦ ਗੋਵਿੰਦਾ ਨੇ ਉਸੇ ਸ਼ਰਟ ਦਾ ਰੁਮਾਲ ਰਾਜ ਕੁਮਾਰ ਦੀ ਜੇਬ ਵਿੱਚ ਦੇਖਿਆ ਸੀ ।

1968 ਵਿੱਚ ਫ਼ਿਲਮ ਆਂਖੇ ਆਈ ਸੀ ਇਹ ਫ਼ਿਲਮ ਰਾਮਾਨੰਦ ਸਾਗਰ ਨੇ ਡਾਇਰੈਕਟ ਕੀਤੀ ਸੀ ਜਦੋਂ ਕਿ ਫ਼ਿਲਮ ਦੇ ਹੀਰੋ ਧਰਮਿੰਦਰ ਸਨ । ਪਰ ਰਾਮਾਨੰਦ ਸਾਗਰ ਇਸ ਫ਼ਿਲਮ ਲਈ ਰਾਜ ਕੁਮਾਰ ਨੂੰ ਲੈਣਾ ਚਾਹੁੰਦੇ ਸਨ । ਰਾਮਾਨੰਦ ਸਾਗਰ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਫ਼ਿਲਮ ਦੀ ਕਹਾਣੀ ਰਾਜ ਕੁਮਾਰ ਨੂੰ ਸੁਣਾਈ । ਇਸ ਦੌਰਾਨ ਰਾਜ ਕੁਮਾਰ ਨੇ ਆਪਣੇ ਪਾਲਤੂ ਕੁੱਤੇ ਨੂੰ ਬੁਲਾਇਆ ਤੇ ਉਸ ਨੂੰ ਪੁੱਛਣ ਲੱਗੇ ਕਿ ਉਹ ਇਸ ਫ਼ਿਲਮ ਵਿੱਚ ਕੰਮ ਕਰਂੇਗਾ। ਕੁੱਤੇ ਦੇ ਹਿੱਲ ਜੁਲ ਨਾ ਕਰਨ ਤੇ ਰਾਜ ਕੁਮਾਰ ਨੇ ਰਾਮਾਨੰਦ ਸਾਗਰ ਨੂੰ ਕਿਹਾ 'ਵੇਖਿਆ ਇਹ ਰੋਲ ਮੇਰਾ ਕੁੱਤਾ ਵੀ ਨਹੀ ਕਰਨਾ ਚਾਹੁੰਦਾ' ਰਾਮਾਨੰਦ ਸਾਗਰ ਉੱਥੋਂ ਚੁੱਪ ਕਰਕੇ ਚਲੇ ਗਏ । ਇਸ ਤੋਂ ਬਾਅਦ ਦੋਹਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ ।

Related Post