ਇਸ ਵਜ੍ਹਾ ਕਰਕੇ ਅਦਾਕਾਰ ਪ੍ਰਾਣ ਨੂੰ ਕਰਨਾ ਪਿਆ ਸੀ ਇੱਕ ਅਨਾਥ ਕੁੜੀ ਦਾ ਕੰਨਿਆ ਦਾਨ

By  Rupinder Kaler July 10th 2020 03:18 PM

1958 ਵਿੱਚ ਰਿਲੀਜ਼ ਹੋਈ ਫ਼ਿਲਮ ਮਧੁਮਤੀ ਡਾਇਰੈਕਟਰ ਬਿਮਲ ਰਾਏ ਦੀ ਪਹਿਲੀ ਕਮਰਸ਼ੀਅਲ ਹਿੱਟ ਫ਼ਿਲਮ ਸੀ । ਇਸ ਫ਼ਿਲਮ ਵਿੱਚ ਦਿਲੀਪ ਕੁਮਾਰ, ਵੈਜਯੰਤੀ ਮਾਲਾ, ਪ੍ਰਾਣ, ਜਾਨੀ ਵਾਕਰ ਵਰਗੇ ਕਲਾਕਾਰ ਸਨ । ਇਸ ਫ਼ਿਲਮ ਨੂੰ ਰਾਸ਼ਟਰੀ ਅਵਾਰਡ ਦੀਆਂ ਵੱਖ ਵੱਖ ਕੈਟਾਗਿਰੀਆਂ ਵਿੱਚ ਅਵਾਰਡ ਵੀ ਮਿਲੇ ਸਨ । ਇਸ ਫ਼ਿਲਮ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਹੈ ।

ਕਹਿੰਦੇ ਹਨ ਕਿ ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਨੈਨੀਤਾਲ ਵਿੱਚ ਹੋ ਰਹੀ ਸੀ ਤਾਂ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਬਿਮਲ ਰਾਏ ਉੱਥੋਂ ਦੇ ਲੋਕਾਂ ਨਾਲ ਗੱਲ ਬਾਤ ਕਰਨ ਲਈ ਨਿਕਲ ਜਾਇਆ ਕਰਦੇ ਸਨ । ਇਸੇ ਦੌਰਾਨ ਬਿਮਲ ਰਾਏ ਨੂੰ ਇੱਕ ਪਿੰਡ ਦੇ ਸਰਪੰਚ ਤੋਂ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਅਨਾਥ ਕੁੜੀ ਹੈ ਜਿਸ ਦੇ ਵਿਆਹ ਵਿੱਚ ਇਸ ਲਈ ਅੜਚਨ ਆ ਰਹੀ ਹੈ ਕਿਉਂਕਿ ਉਹ ਅਨਾਥ ਹੈ ਤੇ ਉਸ ਦਾ ਕੋਈ ਰਿਸ਼ਤੇਦਾਰ ਨਹੀਂ ਹੈ ।

ਜਿਸ ਦਿਨ ਕੁੜੀ ਦਾ ਵਿਆਹ ਸੀ ਬਿਮਲ ਰਾਏ ਸ਼ੂਟਿੰਗ ਛੱਡ ਕੇ ਤੇ ਪ੍ਰਾਣ ਨੂੰ ਨਾਲ ਲੈ ਕੇ ਉਸ ਕੁੜੀ ਦੇ ਵਿਆਹ ਵਿੱਚ ਪਹੁੰਚ ਗਏ । ਪਿੰਡ ਵਾਲਿਆਂ ਨੇ ਦੋਹਾਂ ਦਾ ਸਵਾਗਤ ਕੀਤਾ । ਇਸ ਦੌਰਾਨ ਬਿਮਲ ਰਾਏ ਨੇ ਕਿਹਾ ਕਿ ‘ਭਰਾ ਥੋੜਾ ਜਿਹਾ ਪੁੰਨ ਕਮਾ ਲੈ, ਇਸ ਬੱਚੀ ਦਾ ਭਰਾ ਬਣ ਜਾ ਤੇ ਇਸ ਦਾ ਕੰਨਿਆ ਦਾਨ ਕਰ ਦੇ । ਮੈਂ ਇਸ ਦਾ ਧਰਮ ਪਿਤਾ ਬਣਕੇ ਬਾਕੀ ਦੀਆਂ ਰਸਮਾਂ ਨਿਭਾ ਲੈਂਦਾ ਹਾਂ’ । ਪ੍ਰਾਣ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਵਿਆਹ ਹੋ ਗਿਆ ।

Related Post