ਦਲੀਪ ਕੁਮਾਰ ਦੇ ਇਸ ਝੂਠ ਕਰਕੇ ਉਹਨਾਂ ਦੇ ਪਿਤਾ ਨੂੰ ਲੱਗਾ ਸੀ ਡੂੰਘਾ ਸਦਮਾ, ਕਈ ਦਿਨ ਪਿਤਾ ਨੇ ਨਹੀਂ ਸੀ ਕੀਤੀ ਗੱਲ

By  Rupinder Kaler June 26th 2020 01:32 PM

ਦਲੀਪ ਕੁਮਾਰ ਸਾਹਬ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਨੇ ਜੋ ਮੁਕਾਮ ਹਾਸਿਲ ਕੀਤਾ ਹੈ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ । ਅੱਜ ਤੁਹਾਨੂੰ ਦਲੀਪ ਕੁਮਾਰ ਦਾ ਉਹ ਝੂਠ ਦੱਸਣ ਜਾ ਰਹੇ ਹਾਂ ਜਿਹੜਾ ਕਿ ਉਹਨਾਂ ਦੇ ਕਰੀਅਰ ਤੇ ਉਹਨਾਂ ਦੇ ਪਿਤਾ ਨਾਲ ਤਾਲੁਕ ਰੱਖਦਾ ਹੈ । ਏਨਾਂ ਹੀ ਨਹੀਂ ਇਸ ਝੂਠ ਨਾਲ ਦਲੀਪ ਕੁਮਾਰ ਦੇ ਪਿਤਾ ਨੂੰ ਡੂੰਘਾ ਸਦਮਾ ਵੀ ਲੱਗਿਆ ਸੀ ।ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਦਲੀਪ ਕੁਮਾਰ ਦੇ ਪਿਤਾ ਗੁਲਾਮ ਸਰਵਰ ਤੇ ਰਾਜ ਕਪੂਰ ਦੇ ਦਾਦਾ ਬਸ਼ੇਛਵਰ ਨਾਥ ਬਹੁਤ ਵਧੀਆ ਦੋਸਤ ਹੋਇਆ ਕਰਦੇ ਸਨ ।

ਦੋਹਾਂ ਦੀ ਦੋਸਤੀ ਪਿਸ਼ਾਵਰ ਤੋਂ ਸੀ । ਦੋਵੇਂ ਆਪਣੇ ਰਾਜ਼ ਤੇ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਸਨ ।ਗੁਲਾਮ ਸਰਵਰ ਅਕਸਰ ਆਪਣੇ ਦੋਸਤ ਨਾਲ ਇਹ ਗਿਲਾ ਕਰਦੇ ਸਨ ਕਿ ਉਹਨਾਂ ਦੇ ਬੇਟੇ ਪ੍ਰਿਥਵੀ ਰਾਜ ਕਪੂਰ ਨੇ ਸਹੀ ਪੇਸ਼ਾ ਨਹੀਂ ਚੁਣਿਆ । ਉਹ ਸੋਚਦੇ ਸਨ ਕਿ ਫ਼ਿਲਮਾਂ ਵਿੱਚ ਕੰਮ ਕਰਨਾ ਚੰਗਾ ਕੰਮ ਨਹੀਂ ਹੈ । ਇਸੇ ਕਰਕੇ ਉਹ ਦਲੀਪ ਕੁਮਾਰ ਨੂੰ ਵੀ ਸਰਕਾਰੀ ਅਫ਼ਸਰ ਬਨਾਉਣਾ ਚਾਹੁੰਦੇ ਸਨ । ਜਦੋਂ ਕਿ ਬਸ਼ਛੇਵਰ ਨਾਥ ਨੂੰ ਆਪਣੇ ਬੇਟੇ ਦੇ ਪੇਸ਼ੇ ਤੋਂ ਕੋਈ ਵੀ ਸ਼ਿਕਾਇਤ ਨਹੀਂ ਸੀ । ਇਸੇ ਕਰਕੇ ਉਹਨਾਂ ਨੇ ਇਸ ਗੱਲ ਦਾ ਕਦੇ ਬੁਰਾ ਨਹੀਂ ਮੰਨਿਆ ।

ਇਸ ਸਭ ਦੇ ਚਲਦੇ ਉਹਨਾਂ ਦੇ ਬੇਟੇ ਦਲੀਪ ਕੁਮਾਰ ਨੇ ਵੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਦੇ ਪਿਤਾ ਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ । ਦਲੀਪ ਕੁਮਾਰ ਘਰ ਵਿੱਚ ਕਹਿ ਕੇ ਗਏ ਸਨ ਕਿ ਉਹ ਕਿਸੇ ਕੰਪਨੀ ਵਿੱਚ ਕੰਮ ਕਰ ਰਹੇ ਹਨ । 1947 ਵਿੱਚ ਜਦੋਂ ਬਿਸ਼ਛੇਵਰ ਨਾਥ ਬਜ਼ਾਰ ਵਿੱਚ ਟਹਿਲ ਰਹੇ ਸਨ ਤਾਂ ਉਹਨਾਂ ਨੇ ਦਲੀਪ ਕੁਮਾਰ ਦੀ ਫ਼ਿਲਮ ਦਾ ਪੋਸਟਰ ਦੇਖਿਆ ਤੇ ਉਹ ਪੋਸਟਰ ਲੈ ਕੇ ਦਿਲੀਪ ਕੁਮਾਰ ਦੇ ਪਿਤਾ ਕੋਲ ਪਹੁੰਚ ਗਏ ।

ਇਸ ਦੌਰਾਨ ਉਹਨਾਂ ਨੇ ਗੁਲਾਮ ਸਰਵਰ ਨੂੰ ਪੋਸਟਰ ਦਿਖਾਉਂਦੇ ਹੋਏ ਕਿਹਾ ‘ਮਿਆਂ ਗੁਲਾਮ ਸਰਵਰ ਹੈਰਾਨ ਨਾ ਹੋ , ਇਹ ਕੋਈ ਹੋਰ ਨਹੀਂ ਆਪਣਾ ਯੂਸਫ ਹੈ , ਫ਼ਿਲਮਾਂ ਵਿੱਚ ਇਸ ਨੇ ਆਪਣਾ ਨਾਂਅ ਦਲੀਪ ਕੁਮਾਰ ਰੱਖ ਲਿਆ ਹੈ ਤਾਂ ਕਿ ਕਿਸੇ ਘਰ ਵਾਲੇ ਦਾ ਨਾਂਅ ਖਰਾਬ ਨਾ ਹੋਵੇ’ । ਇਸ ਪੋਸਟਰ ਫ਼ਿਲਮ ਜੁਗਨੂੰ ਦਾ ਸੀ । ਇਸ ਪੋਸਟਰ ਨੂੰ ਦੇਖ ਕੇ ਦਲੀਪ ਕੁਮਾਰ ਦੇ ਪਿਤਾ ਨੂੰ ਬਹੁਤ ਸਦਮਾ ਲੱਗਿਆ ਤੇ ਉਹਨਾਂ ਨੇ ਦਿਲੀਪ ਕੁਮਾਰ ਨਾਲ ਕਈ ਦਿਨ ਗੱਲ ਨਹੀਂ ਕੀਤੀ ।

Related Post