21 ਜੂਨ ਨੂੰ ਮਨਾਇਆ ਜਾਵੇਗਾ ਇੰਟਰਨੈਸ਼ਨਲ ਯੋਗਾ ਡੇਅ, ਜਾਣੋ ਯੋਗ ਦਾ ਮਹੱਤਵ

By  Shaminder June 18th 2022 01:24 PM

21  ਜੂਨ ਨੂੰ ਦੁਨੀਆ ਭਰ ‘ਚ ਕੌਮਾਂਤਰੀ ਯੋਗ ਦਿਹਾੜਾ 2022  (international yoga day 2022) ਮਨਾਇਆ ਜਾ ਰਿਹਾ ਹੈ । ਇਸ ਦਿਨ ਪੂਰੇ ਵਿਸ਼ਵ ‘ਚ ਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਭਾਰਤ ਵਿਚ ਤਾਂ ਯੋਗ ਕਰਨ ਦੀ ਪ੍ਰੰਪਰਾ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਹੈ ।ਯੋਗ ਕਰਨ ਦੇ ਨਾਲ ਤੁਸੀਂ ਤਣਾਅ ਮੁਕਤ ਤਾਂ ਰਹਿੰਦੇ ਹੀ ਹੋ ਨਾਲ ਹੀ ਤੁਹਾਡੇ ਖ਼ੂਨ ਦਾ ਪ੍ਰਵਾਹ ਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ।

International Yoga day ,-m

ਇਸ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ। ਬੱਚੇ,ਜਵਾਨ, ਔਰਤਾਂ, ਆਦਮੀ ਅਤੇ ਬਜੁਰਗ ਹਰ ਕੋਈ ਯੋਗਾ ਕਰ ਸਕਦਾ ਹੈ ।ਯੋਗ ਸਾਨੂੰ ਸਰੀਰਕ,ਮਾਨਸਿਕ ਤੇ ਆਤਮਿਕ ਸਕੂਨ ਦਿੰਦਾ ਹੈ ।ਪਰ ਯੋਗ ਸਿਰਫ ਇੱਕ ਦਿਨ ਕਰਨ ਦੇ ਨਾਲ ਗੱਲ ਨਹੀ ਬਨਨ ਵਾਲੀ । ਜੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਨੂੰ ਰੋਜਾਨਾ ਕਰਨਾ ਪਵੇਗਾ ।

International Yoga day ,,,'-min image From google

ਯੋਗ ਕਰਨ ਲਈ ਸਾਨੂੰ ਘਾਲਣਾ ਘਾਲਣੀ ਪੈਂਦੀ ਏ ਤਾਂ ਹੀ ਅਸੀਂ ਸਰੀਰ ਤੇ ਮਨ ਨੂੰ ਸਾਧ ਕੇ ਆਤਮ ਅਨੰਦ ਪ੍ਰਾਪਤ ਕਰ ਸਕਾਂਗੇ । ਜਦੋਂ ਆਤਮਿਕ ਅਨੰਦ ਪ੍ਰਾਪਤ ਹੋ ਗਿਆ ਤਾਂ ਫਿਰ ਨਾ ਕੋਈ ਤਣਾਅ ਤੇ ਨਾਂ ਹੀ ਕੋਈ ਫਿਕਰ ਰਹਿਣਾ ਹੈ ।ਯੋਗ ਦਿਵਸ ਮਨਾਉਣ ਦਾ ਮਕਸਦ ਇਹ ਹੈ ਕਿ ਯੋਗ ਦੁਨੀਆ ਭਰ ‘ਚ ਫੈਲੇ ਤੇ ਇਸ ਤੋਂ ਹਰ ਕੋਈ ਫਾਇਦਾ ਚੁੱਕ ਸਕੇ ।

International Yoga day ,,,'1-m image From google

ਪਹਿਲੀ ਵਾਰ 21 ਜੂਨ 2015  ਨੂੰ ਪੂਰੀ ਦੁਨੀਆ ‘ਚ ਯੋਗ ਦਿਵਸ ਮਨਾਇਆ ਗਿਆ ।ਯੋਗ ਨੂੰ ਮਨਾਉਨ ਲਈ ੨੧ ਜੂਨ ਦਾ ਦਿਨ ਇਸ ਲਈ ਚੁiਣਆ ਗਿਆ ਕਿਉਂਕਿ ਇਹ ਦਿਨ ਸਾਲ ਦੇ 365 ਦਿਨਾਂ ਚੋਂ ਸਭ ਤੋਂ ਲੰਮਾ ਦਿਨ ਹੁੰਦਾ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੂਰਜ ਤੋਂ ਮਿਲਣ ਵਾਲੀ ਰੋਸ਼ਨੀ ਸਾਡੇ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ । ਇਸ ਸਾਲ ਯੋਗ ਦਿਵਸ ਦਾ ਥੀਮ ਯੋਗਾ ਫਾਰ ਹਿਮਊਨਿਟੀ ਭਾਵ ਕਿ ਮਨੁੱਖਤਾ ਲਈ ਯੋਗ ਹੈ।

 

Related Post