
21 ਜੂਨ ਨੂੰ ਦੁਨੀਆ ਭਰ ‘ਚ ਕੌਮਾਂਤਰੀ ਯੋਗ ਦਿਹਾੜਾ 2022 (international yoga day 2022) ਮਨਾਇਆ ਜਾ ਰਿਹਾ ਹੈ । ਇਸ ਦਿਨ ਪੂਰੇ ਵਿਸ਼ਵ ‘ਚ ਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਭਾਰਤ ਵਿਚ ਤਾਂ ਯੋਗ ਕਰਨ ਦੀ ਪ੍ਰੰਪਰਾ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਹੈ ।ਯੋਗ ਕਰਨ ਦੇ ਨਾਲ ਤੁਸੀਂ ਤਣਾਅ ਮੁਕਤ ਤਾਂ ਰਹਿੰਦੇ ਹੀ ਹੋ ਨਾਲ ਹੀ ਤੁਹਾਡੇ ਖ਼ੂਨ ਦਾ ਪ੍ਰਵਾਹ ਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ।
ਇਸ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ। ਬੱਚੇ,ਜਵਾਨ, ਔਰਤਾਂ, ਆਦਮੀ ਅਤੇ ਬਜੁਰਗ ਹਰ ਕੋਈ ਯੋਗਾ ਕਰ ਸਕਦਾ ਹੈ ।ਯੋਗ ਸਾਨੂੰ ਸਰੀਰਕ,ਮਾਨਸਿਕ ਤੇ ਆਤਮਿਕ ਸਕੂਨ ਦਿੰਦਾ ਹੈ ।ਪਰ ਯੋਗ ਸਿਰਫ ਇੱਕ ਦਿਨ ਕਰਨ ਦੇ ਨਾਲ ਗੱਲ ਨਹੀ ਬਨਨ ਵਾਲੀ । ਜੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਨੂੰ ਰੋਜਾਨਾ ਕਰਨਾ ਪਵੇਗਾ ।

ਯੋਗ ਕਰਨ ਲਈ ਸਾਨੂੰ ਘਾਲਣਾ ਘਾਲਣੀ ਪੈਂਦੀ ਏ ਤਾਂ ਹੀ ਅਸੀਂ ਸਰੀਰ ਤੇ ਮਨ ਨੂੰ ਸਾਧ ਕੇ ਆਤਮ ਅਨੰਦ ਪ੍ਰਾਪਤ ਕਰ ਸਕਾਂਗੇ । ਜਦੋਂ ਆਤਮਿਕ ਅਨੰਦ ਪ੍ਰਾਪਤ ਹੋ ਗਿਆ ਤਾਂ ਫਿਰ ਨਾ ਕੋਈ ਤਣਾਅ ਤੇ ਨਾਂ ਹੀ ਕੋਈ ਫਿਕਰ ਰਹਿਣਾ ਹੈ ।ਯੋਗ ਦਿਵਸ ਮਨਾਉਣ ਦਾ ਮਕਸਦ ਇਹ ਹੈ ਕਿ ਯੋਗ ਦੁਨੀਆ ਭਰ ‘ਚ ਫੈਲੇ ਤੇ ਇਸ ਤੋਂ ਹਰ ਕੋਈ ਫਾਇਦਾ ਚੁੱਕ ਸਕੇ ।

ਪਹਿਲੀ ਵਾਰ 21 ਜੂਨ 2015 ਨੂੰ ਪੂਰੀ ਦੁਨੀਆ ‘ਚ ਯੋਗ ਦਿਵਸ ਮਨਾਇਆ ਗਿਆ ।ਯੋਗ ਨੂੰ ਮਨਾਉਨ ਲਈ ੨੧ ਜੂਨ ਦਾ ਦਿਨ ਇਸ ਲਈ ਚੁiਣਆ ਗਿਆ ਕਿਉਂਕਿ ਇਹ ਦਿਨ ਸਾਲ ਦੇ 365 ਦਿਨਾਂ ਚੋਂ ਸਭ ਤੋਂ ਲੰਮਾ ਦਿਨ ਹੁੰਦਾ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੂਰਜ ਤੋਂ ਮਿਲਣ ਵਾਲੀ ਰੋਸ਼ਨੀ ਸਾਡੇ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ । ਇਸ ਸਾਲ ਯੋਗ ਦਿਵਸ ਦਾ ਥੀਮ ਯੋਗਾ ਫਾਰ ਹਿਮਊਨਿਟੀ ਭਾਵ ਕਿ ਮਨੁੱਖਤਾ ਲਈ ਯੋਗ ਹੈ।